ਝਬਾਲ -(ਮਨਦੀਪ ਕੌਰ )- ਝਬਾਲ ਦੇ ਅਧੀਨ ਆਉਂਦੇ ਪਿੰਡ ਜਗਤਪੁਰਾ ਵਿਖੇ ਕਲ ਸ਼ਾਮ ਤੋਂ ਲਾਪਤਾ ਹੋਇਆ ਇਕ ਨਰਸਰੀ ਕਲਾਸ ਦੇ 7 ਸਾਲ ਦੇ ਬੱਚੇ ਦੀ ਇਕ ਲਾਵਾਰਿਸ ਮਕਾਨ ਦੇ ਇਕ ਕਮਰੇ ਵਿੱਚੋ ਬੱਚੇ ਦੀ ਲਾਸ਼ ਮਿਲਣ ਦੇ ਨਾਲ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ । ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਬੱਚੇ ਦੀ ਭੂਆ ਨੇ ਦੱਸਿਆ ਮ੍ਰਿਤਕ ਬਚਾ ਮਨਰਾਜ ਸਿੰਘ ਪੁੱਤਰ ਸਤਨਾਮ ਸਿੰਘ ਜੌ ਕਲ ਲਗਪਗ 3 ਵਜੇ ਕੋਠੇ ਉੱਤੇ ਪਤੰਗ ਚੜ੍ਹਾ ਰਿਹਾ ਸੀ । ਇਸ ਦੌਰਾਨ ਰਿਸ਼ਤੇ ਵਿੱਚੋ ਲਗਦੇ ਚਾਚੇ ਦਾ ਮੁੰਡਾ ਇਸ ਨੂੰ ਕੋਠੇ ਉੱਤੋਂ ਲਾਹ ਕੇ ਲੈ ਗਿਆ। ਪਰ ਉਸ ਤੋਂ ਬਾਅਦ ਬੱਚੇ ਦਾ ਕੋਈ ਅਤਾ ਪਤਾ ਨਹੀਂ ਲੱਗਿਆ ।
ਜਦੋਂ ਬੱਚਾ ਘਰੇ ਵਾਪਿਸ ਨਹੀਂ ਆਇਆ ਤਾਂ ਬੱਚੇ ਦੀ ਭਾਲ ਸ਼ੁਰੂ ਕੀਤੀ ਗਈ । ਪਰ ਬੱਚੇ ਦਾ ਪਤਾ ਨਹੀਂ ਲੱਗ ਸਕਿਆ । ਪਰ ਜਦੋਂ ਉਹ ਪਿੰਡ ਦੇ ਬਾਹਰ ਪਏ ਲਾਵਾਰਿਸ ਮਕਾਨ ਵਿਚ ਦੇਖਿਆ ਗਿਆ ਤਾ ਬੱਚੇ ਦੀ ਲਾਸ਼ ਇਕ ਕਮਰੇ ਦੇ ਵਿੱਚ ਤੂੜੀ ਦੇ ਉਪਰੋਂ ਮਿਲੀ । ਜਦੋਂ ਕਿ ਚਪਲਾ ਨਾਲ ਦੇ ਕਮਰੇ ਦੇ ਵਿੱਚ ਬਣੀ ਹੋਈ ਅੰਗੀਠੀ ਦੇ ਉੱਤੇ ਪਈਆਂ ਮਿਲੀਆਂ।
ਘਟਨਾ ਦੀ ਸੂਚਨਾ ਮਿਲਦੇ ਹੀ ਗਾਣਾ ਚਬਾਲ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਨੇ ਮੌਕੇ ਉੱਤੇ ਆ ਕੇ ਬੱਚੇ ਦੀ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਸਿਵਲ ਹਸਪਤਾਲ ਦੇ ਵਿੱਚ ਰਖਵਾਇਆ ਜਿੱਥੇ ਉਸਦਾ ਪੋਸਟਮਾਰਟਮ ਕਰਵਾਇਆ ਜਾਵੇ ਗਾ । ਬੱਚੇ ਦੀ ਭੂਆ ਨੇ ਸ਼ੱਕ ਜਤਾਇਆ ਹੈ ਕਿ ਉਹਨਾਂ ਦੇ ਬੱਚੇ ਦਾ ਕਤਲ ਕੀਤਾ ਗਿਆ ਹੈ ਅਤੇ ਕਤਲ ਕਰਨ ਤੋਂ ਬਾਅਦ ਇਸਨੂੰ ਕਮਰੇ ਦੇ ਵਿੱਚ ਸੁੱਟ ਦਿੱਤਾ ਗਿਆ। ਜ਼ਿਕਰ ਯੋਗ ਹੈ ਕਿ ਬੱਚਾ ਮੀਆਂਪੁਰ ਪਿੰਡ ਦੇ ਸਕੂਲ ਦੇ ਵਿੱਚ ਨਰਸਰੀ ਕਲਾਸ ਦਾ ਵਿਦਿਆਰਥੀ ਸੀ। ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ।

