ਨੈਸ਼ਨਲ ਡੈਸਕ – ਇਸ ਸਮੇਂ ਦੀ ਸਭ ਤੋਂ ਦੁੱਖ ਦਾਈ ਖ਼ਬਰ ਕਰਨਾਟਕਾ ਤੋਂ ਸਾਮ੍ਹਣੇ ਆ ਰਹੀ ਹੈ । ਜਿੱਥੇ ਚਿੱਤਰਦੁਰਗਾ ਜਿਲੇ ਵਿੱਚ ਨੈਸ਼ਨਲ ਹਾਈਵੇ 48 ਉੱਤੇ ਇੱਕ ਸਲੀਪਰ ਬੱਸ ਅਤੇ ਇੱਕ ਟਰੱਕ ਦੀ ਜੋਰਦਾਰ ਟੱਕਰ ਹੋ ਗਈ ।
ਜਿਸ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ । ਹਾਦਸਾ ਐਨਾ ਭਿਆਨਕ ਸੀ ਕਿ ਬੱਸ ਹਾਈਵੇ ਉੱਤੇ ਪਲਟ ਕੇ ਅੱਗ ਦੀਆਂ ਲਾਪਤਾ ਵਿੱਚ ਆ ਗਈ । ਜਿਸ ਕਾਰਨ ਬੱਸ ਵਿਚ ਬੈਠੀਆਂ ਸਵਾਰੀਆਂ ਵਿੱਚ ਚੀਕ ਚਿਹਾੜਾ ਮੈਚ ਗਿਆ ।
ਜਾਣਕਾਰੀ ਦੇ ਮੁਤਾਬਿਕ ਇਹ ਹਾਦਸਾ ਤਾਮਿਲਨਾਡੂ ਦੇ ਕੁਡਲੋਰ ਜਿਲੇ ਵਿੱਚ ਨੈਸ਼ਨਲ ਹਾਈਵੇ 48 ਤੇ ਗੋਰਲਾਥੂ ਕਰਾਸ ਨਜ਼ਦੀਕ ਦੇਰ ਰਾਤ ਵਾਪਰਿਆ । ਇਸ ਹਾਦਸੇ ਤੋ ਬਾਅਦ ਪੂਰੇ ਇਲਾਕੇ ਦੇ ਵਿੱਚ ਹਫੜਾ-ਦਫੜੀ ਮੱਚ ਗਈ । ਪੁਲਿਸ ਮੁਤਾਬਿਕ ਇਹ ਹਾਦਸਾ ਐਨਾ ਭਿਆਨਕ ਸੀ ਕੇ ਹਾਦਸੇ ਤੋ ਬਾਅਦ ਬੱਸ ਪਲਟ ਗਈ ਅਤੇ ਕੁਛ ਹੀ ਸਕਿੰਟਾ ਦੇ ਬਾਅਦ ਬੱਸ ਵਿਚ ਅੱਗ ਲੱਗ ਗਈ। ਅਤੇ ਬੱਸ ਵਿਚ ਬੈਠੀਆਂ ਸਵਾਰੀਆਂ ਵਿੱਚ ਚੀਕ ਚਿਹਾੜਾ ਮੱਚ ਗਿਆ । ਬੱਸ ਏਨੀ ਤੇਜ਼ ਰਫਤਾਰ ਵਿਚ ਸੀ ਕੇ ਜਦੋਂ ਬੱਸ ਦੇ ਨਾਲ ਇਹ ਹਾਦਸਾ ਵਾਪਰਿਆ ਉਸ ਸਮੇਂ ਬੱਸ ਦੀ ਟਕਰ 2 ਹੋਰ ਕਾਰਾ ਦੇ ਨਾਲ ਹੋਈ । ਜਿਸ ਕਾਰਨ ਹੁਣ ਤੱਕ 9 ਲੋਕਾਂ ਦੀ ਮੌਤ ਹੋ ਗਈ ।

