ਜਲੰਧਰ -(ਮਨਦੀਪ ਕੌਰ )- ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਜਲੰਧਰ ਤੋਂ ਸਾਮ੍ਹਣੇ ਆ ਰਹੀ ਹੈ । ਜਿੱਥੇ ਦਾਮੋਰੀਆ ਪੁੱਲ ਵਿਚ ਲੱਗੇ ਨਗਰ ਕੀਰਤਨ ਦੇ ਬੋਰਡ ਚਾਕੂਆਂ ਨਾਲ ਪਾੜੇ ਜਾਨ ਨੂੰ ਲਈ ਕੇ ਹੰਗਾਮਾ ਹੋ ਗਿਆ ।
ਦੱਸ ਦੇਈਏ 2 ਜਨਵਰੀ ਨੂੰ ਨਗਰਕੀਰਤਨ ਦਾ ਬੋਰਡ ਦਮੌਰੀਆ ਪੁੱਲ ਚੌਂਕ ਵਿੱਚ ਲਗਾਇਆ ਗਿਆ ਸੀ। ਜੌ ਇੱਕ ਸ਼ਰਾਰਤੀ ਅਨਸਰ ਵੱਲੋਂ ਬੋਰਡ ਪਾੜਿਆ ਗਿਆ ।
ਦੱਸ ਦੇਈਏ ਇਸ ਬੋਰਡ ਨੂੰ ਪਾੜਨ ਦੀ ਵੀਡੀਓ ਇਕ ਈ – ਰਿਕਸ਼ਾ ਚਾਲਕ ਵੱਲੋਂ ਬਣਾਈ ਗਈ ਅਤੇ ਸਿੱਖ ਜਥੇਬੰਦੀਆ ਨੂੰ ਸੂਚਿਤ ਕੀਤਾ ਗਿਆ ।
ਜਦੋਂ ਉਹਨਾਂ ਨੇ ਮੌਕੇ ਉੱਤੇ ਜਾ ਕੇ ਦੇਖਿਆ ਤਾਂ ਉਸ ਵਿਅਕਤੀ ਵਲੋ ਬੋਰਡ ਨੂੰ ਪਾੜਿਆ ਜਾ ਰਿਹਾ ਸੀ। ਜਦੋਂ ਉਸ ਵਿਅਕਤੀ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਇਸ ਬੋਰਡ ਦੀ ਫੋਟੋ ਉਸ ਨੇ ਆਪਣੇ ਠੇਕੇਦਾਰ ਨੂੰ ਭੇਜੀ ਸੀ । ਤਾਂ ਓਹਨਾ ਨੇ ਕਿਹਾ ਕਿ ਬੋਰਡ ਨੂੰ ਪੜ੍ਹ ਦਿਓ। ਜਦੋਂ ਇਸ ਠੇਕੇ ਦਾਰ ਬਾਰੇ ਪਤਾ ਕੀਤਾ ਗਿਆ ਤਾਂ ਪਤਾ ਲਗਿਆ ਕੇ ਇਸ ਬੰਦੇ ਦਾ ਕੰਮ ਹੀ ਇਹ ਹੈ । ਓਹ ਲੱਗੇ ਹੋਏ ਬੋਰਡਾਂ ਨੂੰ ਪਾੜ ਕੇ ਆਪਣੇ ਕਿਸੀ ਕੰਮ ਲਈ ਫ੍ਰੇਮ ਇਸਤੇਮਾਲ ਕਰਦਾ ਸੀ।
ਬਾਕੀ ਥਾਣਾ 3 ਦੀ ਪੁਲਿਸ ਨੂੰ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ । ਅਤੇ ਮੌਕੇ ਉੱਤੇ ਇਸ ਬੰਦੇ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ ।

