ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਵਿੱਚ ਆਏ ਦਿਨ ਲੁੱਟ ਖੂਹ ਦੀਆਂ ਵਾਰਦਾਤਾਂ ਦੇ ਵਿੱਚ ਵਾਧਾ ਹੁੰਦਾ ਹੀ ਜਾ ਰਿਹਾ ਅਜਿਹਾ ਹੀ ਇੱਕ ਮਾਮਲਾ ਜਲੰਧਰ ਦੇ ਡੀ-ਮਾਰਟ ਦੇ ਕੋਲੋਂ ਸਾਹਮਣੇ ਆ ਰਿਹਾ ਹੈ। ਜਿੱਥੇ ਲੁਟੇਰਿਆਂ ਵੱਲੋਂ ਇੱਕ ਵਿਅਕਤੀ ਦੇ ਕੋਲੋਂ ਹਜ਼ਾਰਾਂ ਦੀ ਨਗਦੀ ਲੁੱਟ ਲਈ ਗਈ। ਦੱਸਿਆ ਜਾ ਰਿਹਾ ਹੈ ਕਿ ਗਨ ਪੁਆਇੰਟ ਦੇ ਨਾਲ ਮੋਟਰਸਾਈਕਲ ਦੀ ਲੁੱਟ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਪਰ ਪੀੜਿਤ ਵੱਲੋਂ ਵਿਰੋਧ ਕਰਨ ਦੇ ਕਾਰਨ ਅਤੇ ਰੋਲਾ ਪਾਉਣ ਦੇ ਕਾਰਨ ਨਕਾਬ ਪੋਸ਼ ਲੁਟੇਰਾ ਮੌਕੇ ਉਤੋਂ ਫਰਾਰ ਹੋ ਗਿਆ ਅਤੇ ਪਿਸਤੋਲ ਦੀ ਮੈਗਜੀਨ ਵੀ ਮੌਕੇ ਉੱਤੇ ਸੁੱਟ ਗਿਆ। ਪੁਲਿਸ ਵੱਲੋਂ ਮੈਗਜ਼ੀਨ ਨੂੰ ਕਬਜੇ ਦੇ ਵਿੱਚ ਲੈ ਲਿਆ ਗਿਆ ਹੈ ।
ਮਿਲੀ ਜਾਣਕਾਰੀ ਦੇ ਅਨੁਸਾਰ ਸਰਾਭਾ ਨਗਰ ਦੇ ਕੁਵਰਪਾਲ ਸਿੰਘ ਕਿਸੇ ਕੰਮ ਦੇ ਲਈ ਪਠਾਨਕੋਟ ਚੌਂਕ ਵੱਲ ਜਾ ਰਹੇ ਸਨ। ਤਾਂ ਜਿਵੇਂ ਹੀ ਉਹ ਡੀ-ਮਾਰਟ ਦੇ ਕੋਲ ਪਹੁੰਚੇ । ਤਾਂ ਦੋ ਨਕਾਬ ਪੋਸ਼ ਵਿਅਕਤੀਆਂ ਦੇ ਵੱਲੋਂ ਮੋਟਰਸਾਈਕਲ ਉੱਤੇ ਉਹਨਾਂ ਨੂੰ ਰੋਕਿਆ ਗਿਆ ਅਤੇ ਉਹਨਾਂ ਉੱਤੇ ਪਿਸਤੋਲ ਤਾਨ ਲਈ ਗਈ। ਇਸ ਤੋਂ ਬਾਅਦ ਪੀੜਿਤ ਦੇ ਕੋਲੋਂ ਪਰਸੋਂ ਖੋਇਆ ਗਿਆ ਜਿਸ ਦੇ ਵਿੱਚੋ 5 ਹਜਾਰ ਰੁਪਏ ਦੀ ਨਗਦੀ ਕੱਢ ਲਈ ਗਈ ਅਤੇ ਫਿਰ ਮੋਟਰਸਾਈਕਲ ਖੋਹਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਪੀੜੀਤ ਵੱਲੋਂ ਨਕਾਬ ਪੋਸ਼ਣ ਦਾ ਵਿਰੋਧ ਕੀਤਾ ਗਿਆ। ਇਸ ਦੌਰਾਨ ਦੋਨਾਂ ਦੇ ਵਿੱਚ ਹੱਥਾ ਪਾਈ ਵੀ ਹੋਈ। ਇਸ ਦੇ ਦੌਰਾਨ ਨਕਾਬ ਪੋਸ਼ਣ ਦੀ ਪਿਸਤੋਲ ਦੀ ਮੈਗਜੀਨ ਘਟਨਾ ਸਥਲ ਉੱਤੇ ਡਿੱਗ ਗਈ ਜਿਸ ਨੂੰ ਪੁਲਿਸ ਵੱਲੋਂ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਅੱਠ ਦੀ ਪੁਲਿਸ ਮੌਕੇ ਉੱਤੇ ਪਹੁੰਚ ਗਈ । ਘਟਨਾ ਸਥਲ ਉਤੇ ਪਹੁੰਚੀ ਹੋਈ ਡਿੱਗੀ ਹੋਈ ਮੈਗਜ਼ੀਨ ਕਬਜ਼ੇ ਦੇ ਵਿੱਚ ਲਿਆ ਜਿਸ ਦੇ ਵਿੱਚ ਛੇ ਗੋਲੀਆਂ ਸਨ। ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਲੁਟੇਰਿਆਂ ਦੇ ਖਿਲਾਫ 304 (2),3(5) ,62 BNS ਅਤੇ ਆਰਮ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਹੁਣ ਇਹ ਸਾਸ ਪਾਸ ਦੇ ਸੀਸੀਟੀਵੀ ਕੈਮਰੇ ਵੀ ਖੰਘਾਲ ਰਹੀ ਹੈ ਤਾਂ ਜੋ ਲੁਟੇਰਿਆਂ ਦਾ ਜਲਦੀ ਤੋਂ ਜਲਦੀ ਪਤਾ ਲਗਾਇਆ ਜਾ ਸਕੇ।

