ਜੰਮੂ -(ਮਨਦੀਪ ਕੌਰ )- ਇਸ ਸਮੇਂ ਦੀ ਸਭ ਤੋਂ ਮੰਦਭਾਗੀ ਖਬਰ ਜੰਮੂ ਦੇ ਬਿਸ਼ਨਾਹ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਸਕੂਲੀ ਬੱਚਿਆਂ ਦੇ ਨਾਲ ਭਰੀ ਹੋਈ ਬਸ ਹਾਦਸੇ ਦਾ ਸ਼ਿਕਾਰ ਹੋ ਗਈ। ਦੱਸ ਦਈਏ ਜੰਮੂ ਦੇ ਬਿਸ਼ਨਾਹ ਵਿੱਚ ਰਿੰਗ ਰੋਡ ਤੇ ਇੱਕ ਸਕੂਲ ਬੱਸ ਪਲਟਨ ਦੇ ਨਾਲ ਬੱਚਿਆਂ ਅਤੇ ਅਧਿਆਪਕਾ ਦੇ ਸਮੇਤ 35 ਲੋਕ ਜਖਮੀ ਹੋ ਗਏ।
ਜਾਣਕਾਰੀ ਮਤਾਬਕ ਬੱਚੇ ਪਰਗਵਾਲ ਅੰਤਰਰਾਸ਼ਟਰੀ ਸਰਹੱਦੀ ਖੇਤਰ ਤੋ ਪਿਕਨਿਕ ਤੇ ਗਏ ਸਨ । ਸ਼ਾਮ ਨੂੰ ਘਰ ਵਾਪਸੀ ਦੇ ਸਮੇਂ ਬਿਸ਼ਨਾਹ ਦੇ ਰਿੰਗ ਰੋਡ ਉੱਤੇ ਬਸ ਪਲਟ ਗਈ। ਇਸ ਹਾਦਸੇ ਦੇ ਵਿੱਚ ਕੁੱਲ 25 ਬੱਚੇ ਅਤੇ 6 ਅਧਿਆਪਕ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਜਿੱਥੇ ਨਜਦੀਕੀ ਹਸਪਤਾਲ ਦੇ ਵਿੱਚ ਸਭ ਦਾ ਇਲਾਜ ਚਲ ਰਿਹਾ ਹੈ ।

