ਜਲੰਧਰ, ਸ਼ਾਹਕੋਟ -(ਮਨਦੀਪ ਕੌਰ )- ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਜਿਲਾ ਜਲੰਧਰ ਦੇ ਸ਼ਾਹਕੋਟ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਇੱਕ ਕਬਾੜੀ ਦੀ ਦੁਕਾਨ ਤੇ ਕੰਮ ਕਰਨ ਵਾਲੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਹਿਚਾਨ ਸੰਦੀਪ ਕੁਮਾਰ ਉਮਰ 33 ਸਾਲ ਨਿਵਾਸੀ ਮਹੱਲਾ ਘੋੜੀਆਂ ਸ਼ਾਹਕੋਟ ਦੇ ਰੂਪ ਵਿੱਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਆਹਇਆ ਹੋਇਆ ਸੀ ਅਤੇ ਦੋ ਬੱਚਿਆਂ ਦਾ ਪਿਓ ਸੀ। ਉਹ ਪਿਛਲੇ ਕਾਫੀ ਸਾਲਾਂ ਤੋਂ ਜਿੰਦਰ ਕਬਾਡੀ ਦੀ ਦੁਕਾਨ ਤੇ ਕੰਮ ਕਰ ਰਿਹਾ ਸੀ।
ਸੰਦੀਪ ਰੋਜ਼ ਦੀ ਤਰ੍ਹਾ ਸ਼ਾਮ ਨੂੰ ਕਬਾੜੀ ਦੀ ਦੁਕਾਨ ਤੇ ਕੰਮ ਕਰ ਰਿਹਾ ਸੀ । ਅਤੇ ਦੁਕਾਨ ਦੇ ਬਾਹਰ ਪੇਸ਼ਾਬ ਕਾਰਨ ਗਿਆ । ਏਨੀ ਦੇਰ ਨੂੰ ਇਕ ਅਣਪਛਾਤਾ ਆਦਮੀ ਓਹਦੇ ਕੋਲ ਆਉਂਦਾ ਹੈ ਤੇ ਉਸ ਉਪਰ ਗੋਲੀ ਚਲਾ ਦਿੰਦਾ ਹੈ । ਗੋਲੀ ਇੰਨੀ ਕਰੀਬ ਦੀ ਮਾਰੀ ਗਈ ਗੋਲੀ ਨੌਜਵਾਨ ਦੇ ਗਲੇ ਦੇ ਵਿੱਚੋਂ ਆਰ ਪਾਰ ਹੋ ਗਈ । ਗੋਲੀ ਚਲਾਉਣ ਤੋਂ ਬਾਅਦ ਅਪਰਾਧੀ ਮੌਕੇ ਉੱਤੋਂ ਫਰਾਰ ਹੋ ਗਿਆ। ਪੀੜਿਤ ਨੂੰ ਗੰਭੀਰ ਹਾਲਤ ਦੇ ਵਿੱਚ ਇਲਾਜ ਲਈ ਸ਼ਾਹਕੋਟ ਦੇ ਸਰਕਾਰੀ ਹਸਪਤਾਲ ਦੇ ਵਿੱਚ ਲਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ।
ਗੋਲੀ ਚਲਣ ਦੀ ਸੂਚਨਾ ਮਿਲਦੇ ਹੀ ਡੀਐਸਪੀ ਸ਼ਾਹਕੋਟ ਸੁਖਪਾਲ ਸਿੰਘ ਤੇ ਥਾਣਾ ਮੁਖੀ ਬਲਵਿੰਦਰ ਸਿੰਘ ਭੁੱਲਰ ਪੁਲਿਸ ਟੀਮ ਦੇ ਨਾਲ ਮੌਕੇ ਤੇ ਪਹੁੰਚੇ ਪੁਲਿਸ ਨੇ ਦੱਸਿਆ ਕਿ ਉਹਨਾਂ ਦੀ ਟੀਮ ਜਾਂਚ ਵਿੱਚ ਲੱਗੀ ਹੋਈ ਹੈ ਅਤੇ ਜਲਦੀ ਆਰੋਪੀ ਦੀ ਗਿਰਫਤਾਰੀ ਹੋ ਜਾਵੇਗੀ ਡੀਐਸਪੀ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ ਉਹਨਾਂ ਨੂੰ ਇੱਕ ਖੋਲ ਵੀ ਬਰਾਮਦ ਹੋਇਆ। ਹਾਲਾਂਕਿ ਇਸ ਘਟਨਾ ਦੀ ਅਸਲ ਵਜਹਾ ਸਾਹਮਣੇ ਨਹੀਂ ਆਈ ਹੈ।

