ਲੁਧਿਆਣਾ -(ਮਨਦੀਪ ਕੌਰ )-ਲੁਧਿਆਣਾ ਦੇ ਤਾਜਪੁਰ ਰੋਡ ਤੇ ਸਥਿਤ ਕੇਂਦਰੀ ਜੇਲ ਮੰਗਲਵਾਰ ਦੀ ਰਾਤ ਕੈਦੀਆਂ ਦੇ ਦੋ ਗਰੁੱਪਾਂ ਦੇ ਵਿੱਚ ਲੜਾਈ ਹੋ ਗਈ। ਦੇਖਦੇ ਹੀ ਦੇਖਦੇ ਇਸ ਝਗੜੇ ਨੀ ਇਹਨਾਂ ਭਿਆਨਕ ਰੂਪ ਲੈ ਲਿਆ ਕਿ ਪੂਰੀ ਜੇਲ ਦੇ ਵਿੱਚ ਹਫੜਾ ਦਫੜੀ ਮੱਚ ਗਈ। ਸਥਿਤੀ ਜਦੋਂ ਜੇਲ ਕਰਮਚਾਰੀਆਂ ਤੋਂ ਬੇਕਾਬੂ ਹੋ ਗਈ ਉਸ ਟਾਈਮ ਤਿੰਨ ਥਾਣਿਆਂ ਦੀ ਪੁਲਿਸ ਨੂੰ ਬੁਲਾ ਕੇ ਸਥਿਤੀ ਨੂੰ ਕਾਬੂ ਕਰਨਾ ਪਿਆ।
ਮਿਲੀ ਜਾਣਕਾਰੀ ਦੇ ਅਨੁਸਾਰ ਜੇਲ ਦੇ ਅੰਦਰ ਦੋ ਧਿਰਾਂ ਦੇ ਵਿੱਚ ਕਿਸੀ ਗੱਲ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ। ਦੇਖਦੇ ਇਸ ਬਹਿਸ ਨੇ ਸਰੀਰਕ ਹਿੰਸਕ ਰੂਪ ਲੈ ਲਿਆ। ਸਥਿਤੀ ਵਿਗੜਦੀ ਦੇਖ ਕੇ ਜੇਲ ਪ੍ਰਸ਼ਾਸਨ ਨੇ ਤੁਰੰਤ ਸੀਨੀਅਰ ਅਧਿਕਾਰੀਆਂ ਨੂੰ ਮੌਕੇ ਉੱਤੇ ਬੁਲਾਇਆ। ਤਾਂ ਜੋ ਸਥਿਤੀ ਨੂੰ ਸ਼ਾਂਤ ਕੀਤਾ ਜਾ ਸਕੇ।
ਹਾਲਾਂਕਿ ਸਥਿਤੀ ਨੂੰ ਕਾਬੂ ਕਰਨ ਲਈ ਪਹੁੰਚੇ ਸੀਨੀਅਰ ਅਧਿਕਾਰੀਆਂ ਉੱਤੇ ਵੀ ਇੱਕ ਧਿਰ ਨੇ ਹਮਲਾ ਕਰ ਦਿੱਤਾ। ਜਿਸ ਵਿੱਚ ਜੇਲ ਸੁਪਰਡੈਂਟ ਕੁਲਵੰਤ ਸਿੰਘ ਦੇ ਸਿਰ ਦੇ ਵਿੱਚ ਗੰਭੀਰ ਸੱਟਾ ਲੱਗੀਆਂ। ਇਸ ਦੇ ਨਾਲ ਪੰਜ ਹੋਰ ਮੁਲਾਜ਼ਮ ਜਖਮੀ ਹੋ ਗਏ। ਜਿਨਾਂ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ।

