Sports news – WWE ਦੇ ਦਿੱਗਜ ਖਿਡਾਰੀ ਜੋਨ ਸੀਨਾ ਦੇ ਕਰੀਅਰ ਦਾ ਆਖਰੀ ਮੈਚ ਜਿੱਤ ਦੇ ਨਾਲ ਖਤਮ ਨਹੀਂ ਹੋਇਆ। ਦੱਸ ਦਈਏ ਐਤਵਾਰ ਨੂੰ ਹੋਣ ਵਾਲੇ ਮੈਚ ਦੇ ਵਿੱਚ ਜੋਨ ਸੀਨਾ ਗੁੰਥਰ ਤੋ ਹਾਰ ਗਿਆ। ਗੁੰਥਰ ਨੇ ਆਪਣੀਆਂ ਸ਼ਾਨਦਾਰ ਚਾਲਾਂ ਦੇ ਨਾਲ ਜੋਨ ਸੀਨਾ ਨੂੰ ਕਮਜ਼ੋਰ ਕਰ ਦਿੱਤਾ। ਜਿਸ ਤੋਂ ਬਾਅਦ ਜੋਨ ਸੀਨਾ ਨੇ ਹਾਰ ਮੰਨ ਲਈ।
ਮੈਚ ਹਾਰਨ ਤੋਂ ਬਾਅਦ ਭਾਵੁਕ ਹੋਏ ਜੋਨ ਸੀਨਾ ਨੇ ਆਪਣੀ ਟੀਸ਼ਰਟ ਅਤੇ ਗੁੱਟ ਉੱਤੇ ਪਾਈ ਹੋਈ ਪੱਟੀ ਨੂੰ ਰਿੰਗ ਵਿੱਚ ਹੀ ਛੱਡ ਦਿੱਤਾ । ਫਿਰ ਭੀੜ ਦਾ ਸਵਾਗਤ ਕਰਦੇ ਹੋਏ ਆਪਣੇ ਮੈਚ ਦੇ ਕਰੀਅਰ ਨੂੰ ਅਲਵਿਦਾ ਕਿਹਾ। ਮੈਚ ਹਾਰਨ ਤੋਂ ਪਹਿਲਾਂ ਜੋਨ ਸੀਨਾ ਨੇ ਆਪਣੀ ਸ਼ਾਨਦਾਰ ਤਾਕਤ ਦਿਖਾਈ ਜਿਸ ਦੇ ਵਿੱਚ ਗੁੰਥਰ ਨੂੰ ਮੋਢਿਆਂ ਉੱਤੇ ਚੁੱਕ ਕੇ ਸੁੱਟਣਾ ਵੀ ਸ਼ਾਮਿਲ ਸੀ , ਪਰ ਅੰਤ ਦੇ ਵਿੱਚ ਜੋਨ ਸੀਨਾ ਦੀ ਇਹ ਤਾਕਤ ਅਸਫਲ ਰਹੀ।
ਇਹ ਮੈਚ ਅਮਰੀਕਾ ਦੇ ਵਾਸ਼ਿੰਗਟਨ ਡੀਸੀ ਵਿੱਚ ਕੈਪੀਟਲ ਵਨ ਅਰੇਨਾ ਵਿੱਚ ਸ਼ਨੀਵਾਰ ਦੀ ਰਾਤ ਮੁੱਖ ਸਮਾਗਮ ਦੇ ਵਿੱਚ ਹੋਇਆ। ਇਹ WWE ਕਰੀਅਰ ਦਾ ਜੋਨ ਸੀਨਾ ਦਾ ਆਖਰੀ ਮੈਚ ਸੀ। ਜੋ ਕਿ ਲਗਭਗ 25 ਸਾਲ ਤੱਕ ਚੱਲਿਆ।
ਦੱਸ ਦਈਏ ਕਿ ਜੋਨ ਸੀਨਾ ਦਾ ਆਖਰੀ ਮੈਚ ਗੁੰਥਰ ਦੇ ਖਿਲਾਫ ਸੀ। ਗੁੰਥਰ ਕੋਈ ਆਮ ਖਿਡਾਰੀ ਨਹੀਂ ਸੀ ਉਹ WWE ਦੇ ਇਤਿਹਾਸ ਵਿੱਚ ਸਭ ਤੋਂ ਲੰਬੇ ਸਮੇਂ ਤੋਂ ਰਾਜ ਕਰਨ ਵਾਲਾ ਇੰਟਰ ਕੋਂਟੀਨੈਂਟਲ ਚੈਂਪੀਅਨ ਅਤੇ ਵਿਸ਼ਵ ਹੈਵੀ ਵੇਟ ਚੈਂਪੀਅਨ ਹੈ। ਇਸ ਨੇ WWE ਦੇ ਪ੍ਰਸ਼ੰਸਕਾਂ ਨੂੰ ਇੱਕ ਇਤਿਹਾਸਿਕ ਅਤੇ ਯਾਦਗਾਰ ਮੈਚ ਪ੍ਰਦਾਨ ਕੀਤਾ ਹੈ। ਜਿਸ ਵਿੱਚ ਜੋਨ ਸੀਨਾ ਨੇ ਆਪਣੀ ਆਖਰੀ ਲੜਾਈ ਬਹੁਤ ਹੀ ਜੋਰਦਾਰ ਤਰੀਕੇ ਦੇ ਨਾਲ ਲੜੀ।
ਜੋਨ ਸੀਨਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਇਹ ਪਹਿਲੇ ਹੀ ਸਾਫ ਕਰ ਦਿੱਤਾ ਸੀ ਕਿ ਇਹ ਉਸਦੇ ਕਰੀਅਰ ਦਾ ਆਖਰੀ ਮੈਚ ਸੀ ਅਤੇ ਉਹ ਇੱਕ ਸਰਗਰਮ ਪਹਿਲਵਾਨ ਦੇ ਵਜੋਂ ਕਦੇ ਵੀ ਵਾਪਸ ਨਹੀਂ ਆਵੇਗਾ। ਉਸਨੇ ਇਹ ਵੀ ਕਿਹਾ ਕਿ ਉਸਨੂੰ ਪਸੰਦ ਹੈ ਕਿ ਉਸਦੇ ਪ੍ਰਸ਼ੰਸਕ ਇਹ ਸੋਚਦੇ ਹਨ ਕਿ ਉਹ ਵਾਪਸ ਆਵੇਗਾ ਪਰ ਅਜਿਹਾ ਕਦੇ ਵੀ ਨਹੀਂ ਹੋਵੇਗਾ।
ਜੋਨ ਸੀਨਾ ਨੇ ਮੇਕ – ਏ – ਵਿਸ਼ ਫਾਊਂਡੇਸ਼ਨ ਦੇ ਰਾਹੀਂ ਹਜ਼ਾਰਾਂ ਬੀਮਾਰ ਬੱਚਿਆਂ ਦੀਆਂ ਇੱਛਾਵਾਂ ਪੂਰੀਆਂ ਕੀਤੀਆਂ ਹਨ। ਉਸਨੇ ਰਿੰਗ ਦੇ ਅੰਦਰ ਹੀ ਨਹੀਂ ਰਿੰਗ ਦੇ ਬਾਹਰ ਵੀ ਪ੍ਰਸ਼ੰਸ਼ਕਾ ਦੇ ਦਿਲ ਜਿੱਤੇ ਹਨ। ਇਸੇ ਲਈ ਉਸਦਾ ਵਿਦਾਇਕੀ ਮੈਚ ਇੱਕ ਮੁਕਾਬਲਾ ਨਹੀਂ ਸਗੋਂ ਭਾਵਨਾਤਮਕ ਪਲ ਸੀ ਜਿਸ ਨੇ ਆਪਣੇ ਸਾਰੇ ਪ੍ਰਸ਼ੰਸਕਾ ਦੀਆਂ ਅੱਖਾਂ ਦੇ ਵਿੱਚ ਹੰਜੂ ਲਿਆ ਦਿੱਤੇ।
ਜੋਨ ਸੀਨਾ ਦੀ ਵਿਧਾਇਕੀ ਦੇ ਸਮੇਂ WWE ਦੇ ਕਈ ਵੱਡੇ ਸਿਤਾਰੇ ਮੌਕੇ ਤੇ ਪਹੁੰਚੇ । ਜਿਨਾਂ ਦੇ ਵਿੱਚ ਟ੍ਰਿੱਪਲ ਐੱਚ, ਸਟੈਫਨੀ ਮੈਕਮੋਹਨ, ਸੀਐਮ ਪੰਕ, ਕੋਡੀ ਰੋਡਸ, ਅਤੇ ਦ ਅੰਡਰਟੇਕਰ , ਅਤੇ ਕੀਤਾ ਦੰਤਕਥਾਵਾਂ ਨੇ ਉਸ ਦੇ ਸ਼ਾਨਦਾਰ ਕਰੀਅਰ ਨੂੰ ਯਾਦ ਕੀਤਾ ਅਤੇ ਉਸਨੂੰ ਸ਼ਰਧਾਂਜਲੀ ਦਿੱਤੀ।

