ਜਲੰਧਰ -(ਮਨਦੀਪ ਕੌਰ )- ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਜਲੰਧਰ ਦੇ ਸੰਤੋਖਪੁਰਾ ਤੋਂ ਸਾਹਮਣੇ ਆ ਰਹੀ ਹੈ । ਜਿੱਥੇ ਇੱਕ ਕਬਾੜ ਦੀ ਦੁਕਾਨ ਉੱਤੇ ਜੋਰਦਾਰ ਧਮਾਕਾ ਹੋਇਆ । ਦੱਸਿਆ ਜਾ ਰਿਹਾ ਹੈ ਕੇ ਇਕ ਧਮਾਕੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ । ਆਸਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਧਮਾਕਾ ਐਨਾ ਜ਼ੋਰਦਾਰ ਸੀ ਕਿ ਆਸ ਪਾਸ ਦੇ ਲੋਕਾਂ ਦੀਆਂ ਘਰਾਂ ਦੀਆਂ ਕੰਧਾਂ ਤੱਕ ਕੰਬ ਗਈਆਂ। ਕਈ ਲੋਕ ਤਾਂ ਡਰਦੇ ਮਾਰੇ ਘਰੋਂ ਬਾਹਰ ਨਿਕਲ ਆਏ। ਮ੍ਰਿਤਕ ਦੀ ਪਹਿਚਾਨ ਰਜਿੰਦਰ ਨਿਵਾਸੀ ਸੰਤੋਖਪੁਰਾ ਦੇ ਰੂਪ ਵਿੱਚ ਹੋਈ ਹੈ।
ਘਟਨਾ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੇ ਇਸ ਘਟਨਾ ਦੀ ਜਾਣਕਾਰੀ ਥਾਣਾ ਅੱਠ ਦੀ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਮੌਕੇ ਉੱਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਇਸ ਧਮਾਕੇ ਤੋਂ ਬਾਅਦ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਥਾਣਾ ਮੁਖੀ ਸਾਹਿਲ ਚੌਧਰੀ ਮੌਕੇ ਉੱਤੇ ਪਹੁੰਚੇ ਅਤੇ ਆਸ ਪਾਸ ਦੀ ਸਥਿਤੀ ਦਾ ਨਿਰੀਖਣ ਕੀਤਾ। ਪੁਲਿਸ ਨੇ ਮ੍ਰਿਤਕ ਦੇ ਸਰੀਰ ਨੂੰ ਕਬਜ਼ੇ ਦੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਜਾਂਚ ਕਰ ਰਹੀ ਹੈ ਕਿ ਧਮਾਕਾ ਕਿੱਦਾਂ ਅਤੇ ਕਿਹਨਾਂ ਕਾਰਨਾਂ ਦੇ ਕਰਕੇ ਹੋਇਆ ਹੈ। ਅਜੇ ਤੱਕ ਧਮਾਕੇ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ।

