ਅੰਮ੍ਰਿਤਸਰ -(ਮਨਦੀਪ ਕੌਰ )- ਭਾਰਤ – ਪਾਕਿਸਤਾਨ ਸਰਹੱਦੀ ਏਰੀਏ ਦੇ ਵਿੱਚ ਡਰੋਨਾਂ ਦੀ ਆਵਾਜਾਈ ਲਗਾਤਾਰ ਜਾਰੀ ਹੈ। ਜ਼ਿਕਰ ਯੋਗ ਹੈ ਕਿ ਬੀਐਸਐਫ ਨੇ ਅੰਮ੍ਰਿਤਸਰ ਪਾਕਿਸਤਾਨ ਦੇ ਨਾਲ ਲੱਗਦੇ ਸਰਹੱਦੀ ਪਿੰਡ ਦਾਊਕੇ ਦੇ ਵਿੱਚੋਂ ਲਗਪਗ 6.45 ਕਿਲੋਗ੍ਰਾਮ ਦੇ ਪੈਕੇਟ ਜਬਤ ਕੀਤੇ ਹਨ । ਜਿਸ ਦੇ ਵਿੱਚ 12 ਛੋਟੇ ਪੈਕਟ ਹੈਰੋਇਨ ਸਨ। ਦੂਜੇ ਪਾਸੇ ਪਿੰਡ ਮੁਹਾਵਾ ਦੇ ਵਿੱਚੋਂ 1.25 ਕਿਲੋ ਗ੍ਰਾਮ ਦਾ ਪੈਕਟ ਜਪਤ ਕੀਤਾ ਗਿਆ ਹੈ। ਜਿਸ ਤਰ੍ਹਾਂ ਇਹ ਵੱਡੇ ਪੈਕਟ ਸਿੱਟੇ ਜਾ ਰਹੇ ਹਨ ਉਸ ਤੋਂ ਇਹ ਪਤਾ ਚਲਦਾ ਹੈ ਕਿ ਤਸਕਰ ਸੱਤ ਤੋਂ ਅੱਠ ਕਿਲੋ ਜਾਂ ਇਸ ਤੋਂ ਵੱਧ ਭਾਰ ਚੁੱਕਣ ਵਾਲੇ ਡਰੋਨਾਂ ਦੀ ਵਰਤੋਂ ਕਰ ਰਹੇ ਹਨ।
ਹਾਲਾਂਕਿ ਪਿਛਲੇ ਕੁਝ ਸਮੇਂ ਪਹਿਲਾਂ ਚੱਲ ਰਹੇ ਭਾਰਤ ਪਾਕਿਸਤਾਨ ਦੀ ਲੜਾਈ ਦੇ ਵਿਚਾਲੇ ਸਰਕਾਰ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਸਰਹੱਦੀ ਏਰੀਏ ਦੇ ਉੱਤੇ ਐਂਟੀ ਡਰੋਨ ਸਿਸਟਮ ਲਗਾਇਆ ਗਿਆ ਹੈ। ਪਰ ਡਰੋਨਾਂ ਦੀ ਆਵਾਜਾਈ ਨੂੰ ਦੇਖਦੇ ਹੋਏ ਇਹ ਲੱਗ ਰਿਹਾ ਹੈ ਕਿ ਐਂਟੀ ਡਰੋਨ ਸਿਸਟਮ ਪੂਰੀ ਤਰ੍ਹਾਂ ਨਾਲ ਫੇਲ ਸਾਬਿਤ ਹੋਇਆ ਹੈ । ਇਸ ਤੋਂ ਇਲਾਵਾ ਬੀਤੇ ਦਿਨੀ ਦਾਊਕੇ ਪਿੰਡ ਦੇ ਵਿੱਚੋਂ ਸੱਤ ਕਿਲੋਗ੍ਰਾਮ ਹੀਰੋਇਨ ਬਰਾਮਦ ਕੀਤੀ ਗਈ ਹੈ ਜਿਸ ਦੀ ਅੰਤਰਰਾਸ਼ਟਰੀ ਮਾਰਕੀਟ ਦੇ ਵਿੱਚ ਕੀਮਤ 35 ਕਰੋੜ ਰੁਪਏ ਹੈ । ਇਸ ਤੋਂ ਇਲਾਵਾ ਕੱਲ ਹੀ ਦੁਬਾਰਾ ਤੋਂ ਡਾਕੇ ਪਿੰਡ ਦੇ ਵਿੱਚੋਂ 33 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਗਈ।
ਇੰਨੀ ਵੱਡੀ ਮਾਤਰਾ ਦੇ ਵਿੱਚ ਪੈਕਟਾਂ ਦਾ ਮਿਲਣਾ ਇਹ ਸਾਬਤ ਕਰਦਾ ਹੈ ਕਿ ਸਰਹੱਦੀ ਏਰੀਏ ਦੇ ਵਿੱਚ ਬੈਠੇ ਤਸਕਰ ਵੱਡੇ ਡਰੋਨਾਂ ਤਾਂ ਇਸਤੇਮਾਲ ਕਰ ਰਹੇ ਹਨ। ਕੁਝ ਸਮਾਂ ਪਹਿਲਾਂ ਸਰਹੱਦੀ ਪਿੰਡ ਹਵੇਲੀਆਂ ਦੇ ਵਿੱਚੋਂ ਸੱਤ ਫੁੱਟ ਚੌੜਾ ਡਰੋਨ ਵੀ ਬਰਾਮਦ ਕੀਤਾ ਗਿਆ ਸੀ। ਹਾਲਾਂਕਿ ਅਜੇ ਤੱਕ ਤਸਕਰਾਂ ਦਾ ਪਤਾ ਨਹੀਂ ਸਕਿਆ ਹੈ। ਇਨੀ ਮਾਤਰਾ ਦੇ ਵਿੱਚ ਬਾਰ ਬਾਰ ਸਰਹੱਦੀ ਏਰੀਏ ਦੇ ਵਿੱਚੋਂ ਹੈਰੋਇਨ ਦੀ ਬਰਾਮਦਗੀ ਕਿਸੀ ਆਉਣ ਵਾਲੇ ਖਤਰੇ ਦਾ ਸੰਕੇਤ ਹੋ ਸਕਦਾ ਹੈ।

