ਫਰੀਦਕੋਟ -(ਮਨਦੀਪ ਕੌਰ )- ਫਰੀਦਕੋਟ ਦੇ ਸੁਖਣ ਵਾਲਾ ਪਿੰਡ ਦੇ ਵਿੱਚ ਹੋਏ ਗੁਰਵਿੰਦਰ ਸਿੰਘ ਕਤਲ ਕਾਂਡ ਨੇ ਪੰਜਾਬ ਸਨੇ ਸਾਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਗੁਰਵਿੰਦਰ ਸਿੰਘ ਦੇ ਕਤਲ ਦੇ ਵਿੱਚ ਲਗਾਤਾਰ ਅਹਿਮ ਖੁਲਾਸੇ ਕੀਤੇ ਜਾ ਰਹੇ ਹਨ। ਦੱਸ ਦਈਏ ਹੁਣ ਗੁਰਵਿੰਦਰ ਸਿੰਘ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆ ਗਈ ਹੈ ਜਿਸ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਗੁਰਵਿੰਦਰ ਸਿੰਘ ਨੂੰ ਸਭ ਤੋਂ ਪਹਿਲਾਂ ਜਹਿਰ ਦਿੱਤਾ ਗਿਆ। ਬਾਅਦ ਵਿੱਚ ਉਸ ਦਾ ਗਲਾ ਘੁੱਟ ਕੇ ਉਸ ਦਾ ਕਤਲ ਕੀਤਾ ਗਿਆ।
ਜਾਂਚ ਦੇ ਵਿੱਚ ਇਹ ਵੀ ਪਤਾ ਚੱਲਿਆ ਹੈ ਕਿ ਗੁਰਵਿੰਦਰ ਸਿੰਘ ਦੀ ਪਤਨੀ ਰੁਪਿੰਦਰ ਕੌਰ ਨੇ ਕਤਲ ਦੇ ਸਮੇਂ ਗੁਰਵਿੰਦਰ ਸਿੰਘ ਦੀ ਬਾਂਹ ਫੜੀ ਹੋਈ ਸੀ ਅਤੇ ਉਸ ਦੇ ਆਸ਼ਿਕ ਹਰਕੰਵਲ ਸਿੰਘ ਨੇ ਬਾਹਾਂ ਦੇ ਵਿੱਚ ਦੀ ਉਸ ਦਾ ਗਲਾ ਘੁੱਟਿਆ। ਪੋਸਟਮਾਟਮ ਰਿਪੋਰਟ ਦੇ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਗੁਰਵਿੰਦਰ ਸਿੰਘ ਦੀ ਮੌਤ ਸਾਹ ਰੁਕਣ ਦੇ ਕਾਰਨ ਹੋਈ ਹੈ। ਇਸ ਤੋਂ ਇਲਾਵਾ ਗੁਰਵਿੰਦਰ ਸਿੰਘ ਦੇ ਸਰੀਰ ਉੱਤੇ 10 ਤੋਂ 12 ਸੱਟਾਂ ਦੇ ਨਿਸ਼ਾਨ ਵੀ ਮਿਲੇ ਹਨ।
ਇਹ ਸਾਰੀ ਕਹਾਣੀ ਇੱਥੇ ਹੀ ਖਤਮ ਨਹੀਂ ਹੋਈ ਗੁਰਵਿੰਦਰ ਸਿੰਘ ਦਾ ਕਤਲ ਕਰਨ ਤੋਂ ਬਾਅਦ ਹਰ ਕੰਵਲ ਸਿੰਘ ਆਪਣੇ ਦੋਸਤ ਵਿਸ਼ਵਜੀਤ ਸਿੰਘ ਨੂੰ ਧੋਖੇ ਨਾਲ ਚੰਡੀਗੜ੍ਹ ਲੈ ਆਇਆ ਇਥੋਂ ਇਹ ਮੁੰਬਈ ਭੱਜਣ ਦੇ ਇਰਾਦੇ ਵਿੱਚ ਸੀ। ਜਿਵੇਂ ਹੀ ਇਸ ਨੂੰ ਖਬਰ ਮਿਲੀ ਕਿ ਪੁਲਿਸ ਵੱਲੋਂ ਉਸਦੇ ਪਿਤਾ ਨੂੰ ਪੁੱਛ ਗਿੱਛ ਲਈ ਗਿਰਫਤਾਰ ਕਰਕੇ ਲੈ ਗਈ ਹੈ ਇਸ ਤੋਂ ਬਾਅਦ ਹਰਕੰਵਲ ਸਿੰਘ ਨੇ ਆਪਣੇ ਆਪ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਸਰੰਡਰ ਕਰ ਦਿੱਤਾ।

