ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਵੈਸਟ ਹਲਕੇ ਦੇ ਵਿੱਚ 66 ਫੁੱਟੀ ਰੋਡ ਉੱਤੇ ਮੌਜੂਦ ਇੰਡੋਸਨ ਬੈਂਕ ਦੇ ਏਟੀਐਮ ਦੇ ਵਿੱਚੋਂ ਨਕਲੀ ਨੋਟ ਨਿਕਲਣ ਦੇ ਕਾਰਨ ਭਾਰੀ ਹੰਗਾਮਾ ਹੋ ਗਿਆ। ਹਾਲਾਂਕਿ ਇਸ ਘਟਨਾ ਦੇ ਦੌਰਾਨ ਏਟੀਐਮ ਦਾ ਸਿਕਿਉਰਟੀ ਗਾਰਡ ਵੀ ਏਟੀਐਮ ਦੇ ਵਿੱਚ ਮੌਜੂਦ ਸੀ। ਪੀੜਿਤ ਵਿਅਕਤੀ ਨੇ ਦੱਸਿਆ ਕਿ ਉਸ ਨੇ 10 ਹਜਾਰ ਰੁਪਏ ਏਟੀਐਮ ਦੇ ਵਿੱਚੋਂ ਕਢਵਾਏ ਜਿਸ ਦੇ ਵਿੱਚੋਂ 500-500 ਦੇ ਨੋਟ ਫਟੇ ਅਤੇ ਨਕਲੀ ਨਿਕਲੇ। ਇਸ ਤੋਂ ਇਲਾਵਾ ਉੱਥੇ ਮੌਜੂਦ ਇੱਕ ਹੋਰ ਪੀੜਿਤ ਵਿਅਕਤੀ ਨੇ ਦੱਸਿਆ ਕਿ ਉਸਨੇ ਵੀ ਇੰਡੋਸਨ ਏਟੀਐਮ ਦੇ ਵਿੱਚੋਂ ਚਾਰ ਹਜ਼ਾਰ ਰੁਪਏ ਕਢਵਾਏ ਹਨ ਅਤੇ ਉਹ ਵੀ ਫਟੇ ਅਤੇ ਨਕਲੀ ਨਿਕਲੇ ਹਨ। ਜਦੋਂ ਇਸ ਮਾਮਲੇ ਦੇ ਵਿੱਚ ਉਥੇ ਮੌਜੂਦ ਸਿਕਿਉਰਟੀ ਗਾਰਡ ਦੇ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਸ ਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ । ਸਕਿਉਰਟੀ ਗਾਰਡ ਨੇ ਕਿਹਾ ਕਿ ਉਸਨੂੰ ਨਹੀਂ ਪਤਾ ਕਿ ਇਹ ਨੋਟ ਅਸਲੀ ਹਨ ਜਾਂ ਨਕਲੀ। ਜਦੋਂ ਸਕਿਉਰਟੀ ਗਾਰਡ ਦੇ ਵੱਲੋਂ ਬੈਂਕ ਦੇ ਉੱਚ ਅਧਿਕਾਰੀ ਗੁਲਸ਼ਨ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਵੱਲੋਂ ਏਟੀਐਮ ਮਸ਼ੀਨ ਨੂੰ ਤੁਰੰਤ ਬੰਦ ਕਰਨ ਦੀ ਗੱਲ ਕਹੀ ਗਈ।
ਜਿਸ ਤੋਂ ਬਾਅਦ ਬੈਂਕ ਦੇ ਉੱਚ ਅਧਿਕਾਰੀਆਂ ਨੇ ਕਿਹਾ ਕਿ ਪੀੜਤਾਂ ਦੇ ਪੈਸਿਆਂ ਦੀ ਜਾਂਚ ਕਰਕੇ ਉਹਨਾਂ ਨੂੰ ਪੈਸੇ ਵਾਪਸ ਕਰ ਦਿੱਤੇ ਜਾਣਗੇ। ਉਸਮਾਨ ਪਿੰਡ ਦੇ ਰਹਿਣ ਵਾਲੇ ਪੀੜਿਤ ਰਾਜਵੀਰ ਨੇ ਦੱਸਿਆ ਕਿ ਉਸ ਦੀ ਮਹੀਨੇ ਦੀ ਤਨਖਾਹ 10000 ਰੁਪਏ ਹਨ। ਜਦੋਂ ਉਹ ਆਪਣੀ ਤਨਖਾਹ ਦੇ 10 ਹਜ਼ਾਰ ਰੁਪਏ ਕਢਵਾਉਣ ਆਇਆ ਤਾਂ ਉਸਨੂੰ ਸਾਰੇ ਨੋਟ ਨਕਲੀ ਅਤੇ ਫਟੇ ਹੋਏ ਮਿਲੇ। ਪੀੜਤ ਨੇ ਦੱਸਿਆ ਕਿ ਇਸ ਹਾਲਤ ਦੇ ਵਿੱਚ ਤਾਂ ਉਸਦੀ ਪੂਰੀ ਸੈਲਰੀ ਹੀ ਚਲੀ ਗਈ । ਪੀੜਿਤ ਨੇ ਦੱਸਿਆ ਕਿ ਮਸ਼ੀਨ ਵਿੱਚੋ ਨਿਕਲ ਨੋਟ ਨਾ ਕੇਵਲ ਨਕਲੀ ਸਨ ਸਗੀ ਇਹਨਾਂ ਦੀ ਕੁਆਲਿਟੀ ਵੀ ਬਹੁਤ ਘਟੀਆ ਸੀ। ਅਤੇ ਉਸਦੇ ਉੱਤੇ ਕੀਤਾ ਹੋਇਆ ਪ੍ਰਿੰਟ ਵੀ ਬੇਹਦ ਖਰਾਬ ਸੀ। ਜਿਸ ਕਾਰਨ ਉੱਥੇ ਮੌਜੂਦ ਲੋਕਾਂ ਦੀ ਚਿੰਤਾ ਵੱਧ ਗਈ।
ਪੀੜਤ ਲੋਕਾਂ ਨੇ ਦੱਸਿਆ ਕਿ ਇਹਨਾਂ ਨੋਟਾਂ ਦੇ ਕਾਗਜ਼ ਦੀ ਕਵਾਲਿਟੀ ਬਹੁਤ ਹੀ ਮਾਮੂਲੀ ਕਾਗਜ਼ ਦੇ ਵਰਗੀ ਲੱਗ ਰਹੀ ਸੀ। ਉਹਨਾਂ ਨੇ ਇਹ ਵੀ ਦੱਸਿਆ ਕਿ ਨੋਟਾ ਤੇ ਮੌਜੂਦ ਸੁਰੱਖਿਆ ਚਿੰਨ ਅਤੇ ਵਾਟਰ ਮਾਰਕ ਵੀ ਜਾਂ ਤਾਂ ਗਾਇਬ ਸਨ ਜਾਂ ਤਾਂ ਗਲਤ ਜਗ੍ਹਾ ਤੇ ਛਪੇ ਹੋਏ ਸਨ। ਇਸ ਤੋਂ ਇਲਾਵਾ ਇਹਨਾਂ ਨੋਟਾਂ ਦੇ ਕਿਨਾਰੇ ਵੀ ਫਟੇ ਹੋਏ ਸਨ। ਜੋ ਇਹ ਸਾਬਿਤ ਕਰਦਾ ਸੀ ਕਿ ਇਹ ਨੋਟ ਅਸਲੀ ਨਹੀਂ ਨਕਲੀ ਹਨ। ਬੈਂਕ ਦੇ ਅਧਿਕਾਰੀਆਂ ਦੇ ਵੱਲੋਂ ਪੀੜਿਤ ਵਿਅਕਤੀਆਂ ਨੂੰ ਅਸ਼ੂਵਾਸਨ ਦਿਲਾਇਆ ਗਿਆ ਹੈ ਕਿ ਉਹ ਇਸ ਮਾਮਲੇ ਦੀ ਪੂਰੀ ਸਖਤੀ ਦੇ ਨਾਲ ਜਾਂਚ ਕਰਨਗੇ ਅਤੇ ਉਹਨਾਂ ਦੀ ਪੈਸੇ ਵਾਪਸ ਕਰਨਗੇ। ਉੱਥੇ ਮੌਜੂਦ ਲੋਕਾਂ ਨੇ ਬੈਂਕ ਅਧਿਕਾਰੀਆਂ ਦੇ ਉੱਪਰ ਧੋਖਾ ਧੜੀ ਦੇ ਇਲਜ਼ਾਮ ਲਗਾਏ ਹਨ। ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੇ ਵਿੱਚ ਪੂਰੀ ਤਰਹਾਂ ਸਖਤੀ ਦੇ ਨਾਲ ਜਾਂਚ ਕਰਨਗੇ ਅਤੇ ਦੋਸ਼ੀਆਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦੇਣਗੇ।

