ਹੈਦਰਾਬਾਦ -(ਮਨਦੀਪ ਕੌਰ )- ਹੈਦਰਾਬਾਦ ਹਵਾਈ ਅੱਡੇ ਦੇ ਉੱਤੇ ਇੱਕੋ ਸਮੇਂ ਤਿੰਨ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਪੂਰੇ ਹਵਾਈ ਅੱਡੇ ਤੇ ਹੜਕੰਪ ਮੱਚ ਗਿਆ। ਇਹ ਧਮਕੀ ਸਿੱਧਾ ਹਵਾਈ ਅੱਡੇ ਦੇ ਗਾਹਕ ਸੇਵਾ ਆਈਡੀ ਤੇ ਭੇਜੀ ਗਈ। ਜਿਵੇਂ ਹੀ ਇਹ ਧਮਕੀ ਭਰੀ ਈਮੇਲ ਸਟਾਫ ਵੱਲੋਂ ਦੇਖੀ ਗਈ ਤਾਂ ਉਹਨਾਂ ਨੇ ਤੁਰੰਤ ਹਵਾਈ ਅੱਡੇ ਦੇ ਉੱਤੇ ਐਮਰਜੈਂਸੀ ਅਲਰਟ ਕਰ ਦਿੱਤੀ। ਅਤੇ ਆਉਣ ਵਾਲੀਆਂ ਉਡਾਨਾਂ ਦੇ ਪਾਇਲਟਾਂ ਨੂੰ ਤੁਰੰਤ ਸੂਚਿਤ ਕੀਤਾ ਗਿਆ।
ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਸੁਰੱਖਿਆ ਅਧਿਕਾਰੀਆਂ ਨੇ ਤੇਜੀ ਦੇ ਨਾਲ ਕਾਰਵਾਈ ਕੀਤੀ ਅਤੇ ਰਾਤ 11 ਤੋਂ ਸਵੇਰੇ 6 ਵਜੇ ਤੱਕ ਪੂਰੇ ਹਵਾਈ ਅੱਡੇ ਦੀ ਵਿਆਪਕ ਸੁਰੱਖਿਆ ਦੇ ਪ੍ਰਬੰਧ ਲਾਗੂ ਕੀਤੇ। ਇਸ ਤੋਂ ਬਾਅਦ ਤਿੰਨੋਂ ਧਮਕੀਆਂ ਵਾਲੀਆਂ ਫਲਾਈਟਾਂ ਨੂੰ ਐਮਰਜੰਸੀ ਲੈਂਡਿੰਗ ਕਰਨ ਲਈ ਮਜਬੂਰ ਕੀਤਾ ।
ਇਸ ਦੇ ਵਿੱਚ:-
- ਕਾਨੂੰਨ ਤੋਂ ਹੈਦਰਾਬਾਦ ਜਾਣ ਵਾਲੀ ਫਲਾਈਟ 6 E 7178 ਰਾਤ 10.50 ਉੱਤੇ ਸੁਰੱਖਿਅਤ ਉੱਤਰੀ।
- ਫ੍ਰੈਂਕਫਰਟ ਤੋਂ ਹੈਦਰਾਬਾਦ ਜਾਣ ਵਾਲੀ ਉਡਾਣ LH 752 8 ਦਸੰਬਰ ਨੂੰ ਸਵੇਰੇ 2 ਵਜੇ ਉਤਰੀ।
- ਹੀਥਰੋ ਤੋਂ ਪਹੁੰਚ ਰਹੀ BA 277 ਸਵੇਰੇ 5:30 ਵਜੇ ਹੈਦਰਾਬਾਦ ਹਵਾਈ ਅੱਡੇ ‘ਤੇ ਉਤਰੀ।
ਲੈਂਡਿੰਗ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਸੁਰੱਖਿਤ ਕੀਤਾ ਗਿਆ ਅਤੇ ਜਹਾਜ਼ਾਂ ਦੇ ਹਰ ਇੱਕ ਹਿੱਸੇ ਨੂੰ ਚੰਗੀ ਤਰ੍ਹਾ ਚੈੱਕ ਕੀਤਾ ਗਿਆ। ਹਾਲਾਂਕਿ ਅਧਿਕਾਰੀਆਂ ਨੂੰ ਕੋਈ ਵੀ ਵਿਸਫੋਟਕ ਸਮਗਰੀ ਨਹੀਂ ਮਿਲੀ। ਫਿਰ ਵੀ ਹੈਦਰਾਬਾਦ ਹਵਾਈ ਅੱਡੇ ਨੇ ਇਸ ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਹਵਾਈ ਅੱਡੇ ਉੱਤੇ ਸੁਰੱਖਿਆ ਦੇ ਪ੍ਰੋਟੋਕੋਲ ਸਖਤ ਕਰ ਦਿੱਤੇ ਗਏ। ਅਤੇ ਯਾਤਰੀਆਂ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ।

