ਜਲੰਧਰ -(ਮਨਦੀਪ ਕੌਰ )- ਜਲੰਧਰ ਨਗਰ ਨਿਗਮ ਦੀ ਪਿਛਲੇ ਕਾਫੀ ਸਾਲਾਂ ਤੋਂ ਚਲਦੀ ਆ ਰਹੀ ਮੰਗ ਨੂੰ ਅੱਜ ਇੱਕ ਵੱਡੀ ਕਾਮਯਾਬੀ ਮਿਲੀ ਹੈ ਲੋਕਲ ਗਵਰਮੈਂਟ ਡਿਪਾਰਟਮੈਂਟ ਨੇ ਸ਼ਹਿਰ ਦੇ ਵਿੱਚ ਸਫਾਈ ਸਿਸਟਮ ਨੂੰ ਮਜਬੂਤ ਕਰਨ ਦੇ ਲਈ 1196 ਨਵੀਆਂ ਭਰਤੀਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸ਼ਹਿਰ ਦੇ ਵਿੱਚ ਆਬਾਦੀ ਵਧਣ ਦੇ ਬਾਵਜੂਦ ਸਾਲਾਂ ਤੋਂ ਹਿਊਮਨ ਵਸਤੂਆਂ ਦੀ ਕਮੀ ਸੀ। ਇਹਨਾ ਨਵੀਆਂ ਭਰਤੀਆਂ ਦੀ ਮਨਜ਼ੂਰੀ ਦੇ ਤਹਿਤ ਸਫਾਈ ਕਰਮਚਾਰੀ, ਸੀਵਰਮੈਨ, ਮਾਲੀਆਂ, ਅਤੇ ਫੀਟਰ ਕੁੱਲੀ ਵਰਗੀਆਂ ਕੈਟਾਗਰੀ ਵਿੱਚ ਖਾਲੀ ਪੋਸਟਾਂ ਨੂੰ ਭਰਿਆ ਜਾਵੇਗਾ। ਜਿਸ ਦੇ ਨਾਲ ਨਗਰ ਨਿਗਮ ਦੀ ਜਮੀਨੀ ਤਾਕਤ ਬਹੁਤ ਮਜਬੂਤ ਹੋਵੇਗੀ।
ਜਲੰਧਰ ਸੈਂਟਰ ਹਲਕਾ ਇੰਚਾਰਜ ਨਿਕਲ ਕੌਲੀ ਨੇ ਇਸ ਪਰੋਸੈਸ ਨੂੰ ਅੱਗੇ ਵਧਾਉਣ ਵਿੱਚ ਅਹਿਮ ਅਤੇ ਲਗਾਤਾਰ ਭੂਮਿਕਾ ਨਿਭਾਈ ਇਸ ਮੁੱਦੇ ਨੂੰ ਪਹਿਲ ਦਿੰਦੇ ਹੋਏ ਉਹਨਾਂ ਨੇ ਚੰਡੀਗੜ੍ਹ ਵਿੱਚ ਕਈ ਮੀਟਿੰਗਾਂ ਕੀਤੀਆਂ ਅਤੇ ਲਗਾਤਾਰ ਇਸ ਉੱਤੇ ਨਜ਼ਰ ਵੀ ਬਣਾਈ ਰੱਖੀ। ਇਸ ਦੇ ਨਾਲ ਨਾਲ ਮੇਅਰ ਵਨੀਤ ਧੀਰ ਸਫਾਈ ਯੂਨੀਅਨ ਪੰਜਾਬ ਦੇ ਚੇਅਰਮੈਨ ਚੰਦਨ ਗਰੇਵਾਲ ਅਤੇ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਵੀ ਕਾਗਜ ਪੱਤਰ ਬਣਾਉਣ ਅਤੇ ਐਡਮਿਨਿਸਟਰੇਟਿਵ ਕੰਮਾਂ ਦੇ ਵਿੱਚ ਹਿੱਸਾ ਲਿਆ ਜਿਸ ਦੇ ਬਾਅਦ ਲੋਕਲ ਗਵਰਮੈਂਟ ਮਨਿਸਟਰ ਡਾਕਟਰ ਰਵਜੋਤ ਸਿੰਘ ਨੇ ਓਫਿਸ਼ੀਅਲ ਅਪਰੂਵਲ ਜਾਰੀ ਕੀਤਾ।
ਮੇਅਰ ਵਨੀਤ ਧੀਰ ਨੇ ਦੱਸਿਆ ਕਿ ਇਹ ਫੈਸਲਾ ਜਲੰਧਰ ਦੇ ਲਈ ਬਹੁਤ ਹੀ ਜਰੂਰੀ ਹੈ ਅਤੇ ਨਗਰ ਨਿਗਮ ਨੂੰ ਲੰਬੇ ਸਮੇਂ ਤੋਂ ਜਰੂਰੀ ਰਿਸੋਰਸ ਦਿੱਤੇ ਜਾ ਰਹੇ ਹਨ । ਉਹਨਾਂ ਨੇ ਕਿਹਾ ਕਿ ਨਿਤਨ ਕੋਹਲੀ ਦੀ ਕੜੀ ਮਿਹਨਤ ਅਤੇ ਲਗਾਤਾਰ ਫੋਲੋ ਅਪ ਇਸ ਕੰਮਾਂ ਨੂੰ ਲਿਆਉਣ ਸਭ ਤੋਂ ਵੱਡੀ ਵਜ੍ਹਾ ਸੀ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਦਾ ਸਿੱਧਾ ਫਾਇਦਾ ਸ਼ਹਿਰ ਦੀਆਂ ਗਲੀਆਂ ਬਾਜ਼ਾਰਾਂ ਅਤੇ ਵਾਰਡਾਂ ਦੇ ਵਿੱਚ ਸਫਾਈ ਸਿਸਟਮ ਦੇ ਸੁਧਾਰ ਦੇ ਰੂਪ ਵਿੱਚ ਦੇਖਣ ਨੂੰ ਮਿਲੇਗਾ।

