ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਵਿੱਚ ਸਥਿਤ ਦਾਦਾ ਕਲੋਨੀ ਦੀ ਇੱਕ ਪਾਰਕ ਦੇ ਵਿੱਚ ਇੱਕ ਵਿਅਕਤੀ ਨੇ ਆਤਮ ਹੱਤਿਆ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਇਸ ਦੇਹ ਨੂੰ ਸਵੇਰੇ ਸੈਰ ਕਰਨ ਵਾਲੇ ਲੋਕਾਂ ਵੱਲੋਂ ਦੇਖਿਆ ਗਿਆ। ਮ੍ਰਿਤਕ ਵਿਅਕਤੀ ਦਾ ਸਰੀਰ ਪਾਰਕ ਦੇ ਵਿੱਚ ਸਥਿਤ ਇੱਕ ਝੂਲੇ ਦੇ ਨਾਲ ਲਟਕ ਰਿਹਾ ਸੀ। ਇਸ ਘਟਨਾ ਦੀ ਸੂਚਨਾ ਫੋਕਲ ਪੁਆਇੰਟ ਪੁਲਿਸ ਸਟੇਸ਼ਨ ਦੇ ਵਿੱਚ ਦਿੱਤੀ ਗਈ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਵਿਅਕਤੀ ਦੀ ਲਾਸ਼ ਨੂੰ ਫੰਦੇ ਦੇ ਨਾਲੋਂ ਥੱਲੇ ਉਤਾਰਿਆ ਅਤੇ ਲਾਸ਼ ਨੂੰ ਕਬਜੇ ਦੇ ਵਿੱਚ ਲੈ ਲਿਆ । ਅਤੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਮ੍ਰਿਤਕ ਦੀ ਪਹਿਚਾਨ ਨੰਦ ਕਿਸ਼ੋਰ ਉਮਰ 50 ਸਾਲ ਪੁੱਤਰ ਦੁਲਾਰਾ ਰਾਮ ਨਿਵਾਸੀ ਦਾਦਾ ਕਲੋਨੀ ਦੇ ਰੂਪ ਵਿੱਚ ਹੋਈ ਹੈ। ਜਾਣਕਾਰੀ ਦੇ ਮੁਤਾਬਕ ਨੰਦ ਕਿਸ਼ੋਰ ਇੱਕ ਪ੍ਰਵਾਸੀ ਵਿਅਕਤੀ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੀ ਦੇਰ ਰਾਤ ਆਨੰਦ ਕਿਸ਼ੋਰ ਦੀ ਉਸ ਦੀ ਪਤਨੀ ਦੇ ਨਾਲ ਲੜਾਈ ਹੋ ਗਈ ਸੀ ਜਿਸ ਤੋਂ ਬਾਅਦ ਉਹ ਬਾਹਰ ਪਾਰਕ ਦੇ ਵਿੱਚ ਆਇਆ ਅਤੇ ਝੂਲੇ ਨਾਲ ਲਟਕ ਕੇ ਆਤਮਹੱਤਿਆ ਕਰ ਲਈ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਏਐਸਆਈ ਰਾਜਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਪਾਰਕ ਵਿੱਚ ਕਿਸੇ ਵਿਅਕਤੀ ਦੇ ਵੱਲੋਂ ਆਤਮ ਹੱਤਿਆ ਕਰਨ ਲਈ ਗਈ ਹੈ ਜਦੋਂ ਉਹ ਪਾਰਕ ਦੇ ਵਿੱਚ ਪਹੁੰਚੇ ਤਾਂ ਉਸ ਨੇ ਮ੍ਰਿਤਕ ਸਰੀਰ ਨੂੰ ਫੰਦੇ ਦੇ ਨਾਲ ਲਟਕਦੇ ਹੋਏ ਥੱਲੇ ਉਤਾਰਿਆ। ਜਦੋਂ ਮ੍ਰਿਤਕ ਦੇ ਬੱਚਿਆਂ ਤੋਂ ਇਸ ਗੱਲ ਦੀ ਜਾਣਕਾਰੀ ਲਈ ਗਈ ਤਾਂ ਉਨਾਂ ਨੇ ਦੱਸਿਆ ਕਿ ਵੀਰਵਾਰ ਦੇਰ ਰਾਤ ਉਸਦੇ ਮਾਤਾ ਪਿਤਾ ਦੇ ਵਿੱਚ ਲੜਾਈ ਝਗੜਾ ਹੋ ਗਿਆ ਸੀ ਜਿਸ ਤੋਂ ਨਾਰਾਜ਼ ਉਸ ਦੇ ਪਿਤਾ ਜੀ ਘਰ ਤੋਂ ਬਾਹਰ ਪਾਰਕ ਦੇ ਵਿੱਚ ਆ ਗਏ। ਅਤੇ ਸਵੇਰੇ ਉਹਨਾਂ ਨੂੰ ਪਤਾ ਲੱਗਾ ਕਿ ਉਸਦੀ ਮੌਤ ਹੋ ਚੁੱਕੀ ਹੈ।

