ਜਲੰਧਰ -(ਮਨਦੀਪ ਕੌਰ )- ਇਸ ਵੇਲੇ ਦੀ ਸਭ ਤੋਂ ਮੰਦਭਾਗੀ ਖਬਰ ਜਲੰਧਰ ਤੋਂ ਆ ਰਹੀ ਹੈ। ਜਿੱਥੇ ਵਿਆਹ ਸਮਾਰੋਹ ਤੋਂ ਵਾਪਿਸ ਆਉਂਦੇ ਹੋਏ ਪਿਓ ਪੁੱਤ ਦੇ ਨਾਲ ਇੱਕ ਭਿਆਨਕ ਹਾਦਸਾ ਵਾਪਰ ਗਿਆ। ਜਿਸ ਦੇ ਵਿੱਚ ਪੁੱਤ ਦੀ ਮੌਤ ਹੋ ਗਈ ਜਦਕਿ ਪਿਓ ਗੰਭੀਰ ਰੂਪ ਦੇ ਵਿੱਚ ਜਖਮੀ ਹੋ ਗਿਆ।
ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਇਸ ਪਿਓ ਪੁੱਤ ਦੀ ਪੀਆਰਟੀਸੀ ਦੀ ਬੱਸ ਦੇ ਨਾਲ ਭਿਆਨਕ ਟੱਕਰ ਹੋਈ ਹੈ। ਜਿਸ ਦੇ ਨਾਲ ਪੁੱਤਰ ਮੌਕੇ ਤੇ ਹੀ ਪੂਰਾ ਹੋ ਗਿਆ। ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ । ਮੌਕੇ ਤੇ ਪਹੁੰਚ ਕੇ ਪੁਲਿਸ ਨੇ ਡੈਡ ਬੋਡੀ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਹੈ ਅਤੇ ਜ਼ਖਮੀ ਨੂੰ ਜੇਰੇ ਇਲਾਜ ਹਸਪਤਾਲ ਦੇ ਵਿੱਚ ਦਾਖਿਲ ਕਰਵਾ ਦਿੱਤਾ ਹੈ।

