ਲੁਧਿਆਣਾ -(ਮਨਦੀਪ ਕੌਰ )- ਲੁਧਿਆਣਾ ਦੇ ਕੋਲ ਪੈਂਦੇ ਸਮਰਾਲਾ ਪਿੰਡ ਦੇ ਵਿੱਚੋਂ ਇੱਕ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਸਮਰਾਲਾ ਨਾਲ ਲੱਗਦੇ ਇੱਕ ਪਿੰਡ ਦੇ ਵਿੱਚ 6 ਸਾਲਾਂ ਨਾਬਾਲਿਕਾ ਦੇ ਨਾਲ ਬਲਾਤਕਾਰ ਕੀਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਨਾਬਾਲਿਕਾ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮੁਜਰਮ ਨੂੰ ਗ੍ਰਿਫਤਾਰ ਕਰ ਲਿਆ ਹੈ । ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐਸਐਚਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਸਮਰਾਲਾ ਦੇ ਨੇੜੇ ਪੈਂਦੇ ਇੱਕ ਪਿੰਡ ਦੇ ਵਿੱਚ ਛੇ ਸਾਲਾਂ ਕੁੜੀ ਦੇ ਨਾਲ ਬਲਾਤਕਾਰ ਹੋਇਆ ਹੈ ।
ਮੌਕੇ ਤੇ ਪਹੁੰਚ ਕੇ ਉਹਨਾਂ ਨੇ ਪੀੜਿਤਾਂ ਦੇ ਬਿਆਨਾਂ ਦੇ ਆਧਾਰ ਉੱਤੇ ਮੁਜਰਮ ਨੂੰ ਗ੍ਰਿਫਤਾਰ ਕੀਤਾ । ਮੁਜਰਿਮ ਦੀ ਪਹਿਚਾਨ 19 ਸਾਲਾਂ ਜਸਕਰਨ ਸਿੰਘ ਦੇ ਤੌਰ ਤੇ ਹੋਈ ਹੈ। ਜੋ ਕਿ ਪੀੜਿਤ ਪਰਿਵਾਰ ਦਾ ਹੀ ਮੈਂਬਰ ਹੈ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਸ ਉੱਤੇ ਪੋਸਕੋ ਐਕਟ ਦਾ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

