ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਕੋਲ ਪੈਂਦੇ ਫਿਲੌਰ ਦੇ ਨੇੜੇ ਅੱਧੀ ਰਾਤ ਨੂੰ ਇੱਕ ਹਾਦਸਾ ਹੋਣ ਦੇ ਨਾਲ ਇੱਕ ਔਰਤ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਗੁੱਸਾ ਏ ਲੋਕ ਸੜਕਾਂ ਉੱਤੇ ਉਤਰ ਆਏ ਅਤੇ ਜੰਮ ਕੇ ਹੰਗਾਮਾ ਕਰਨ ਲੱਗੇ। ਗੁੱਸਾ ਲੋਕਾਂ ਵੱਲੋਂ ਅਧਿਕਾਰੀਆਂ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਅਤੇ ਉਹਨਾਂ ਉੱਤੇ ਕਾਰਵਾਈ ਕਰਨ ਦੀ ਮੰਗ ਕੀਤੀ ਜਾਣ ਲੱਗੀ। ਲੋਕਾਂ ਨੂੰ ਸ਼ਾਂਤ ਕਰਨ ਲਈ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਪਰ ਲੋਕਾਂ ਦਾ ਗੁੱਸਾ ਫਿਰ ਵੀ ਸ਼ਾਂਤ ਨਹੀਂ ਹੋਇਆ। ਜਿਸ ਤੋਂ ਬਾਅਦ ਇਹ ਮਾਮਲਾ ਪ੍ਰਸ਼ਾਸਨ ਦੇ ਕੋਲ ਪੁੱਜਿਆ।
ਜਾ ਰਿਹਾ ਹੈ ਕਿ ਇਹ ਹਾਦਸਾ ਫਿਲੋਰ ਸੜਕ ਖਰਾਬ ਹੋਣ ਦੇ ਕਾਰਨ ਵਾਪਰਿਆ। ਇਸ ਹਾਦਸੇ ਦੇ ਚਲਦੇ ਫਿਲੋਰ ਦੇ ਬੀਡੀਪੀਓ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਸਿਵਿਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਲਈ ਰਖਵਾ ਦਿੱਤਾ ਹੈ ।ਦੱਸ ਦਈਏ ਲਾਸ਼ ਦੀ ਹਜੇ ਤੱਕ ਪਹਿਚਾਣ ਨਹੀਂ ਹੋ ਸਕੀ ਹੈ। ਮ੍ਰਿਤਕ ਔਰਤ ਦੇ ਨਾਲ ਮੋਟਰਸਾਈਕਲ ਚਲਾ ਰਹੇ ਪੁੱਤਰ ਦੇ ਹਲਕੀਆਂ ਸੱਟਾਂ ਲੱਗੀਆਂ ਹਨ ਜਿਸ ਨੂੰ ਡਾਕਟਰਾਂ ਵੱਲੋਂ ਖਤਰੇ ਤੋਂ ਬਾਹਰ ਦੱਸਿਆ ਗਿਆ ਹੈ।
ਦੱਸ ਦਈਏ ਇਹ ਹਾਦਸਾ ਨਵਾਂ ਸ਼ਹਿਰ ਦੇ ਕੋਲ ਪਿੰਡ ਨਗਰ ਦੇ ਵਿੱਚ ਵਾਪਰਿਆ ਹੈ । ਲੋਕਾਂ ਦਾ ਕਹਿਣਾ ਹੈ ਕਿ ਇਹ ਔਰਤ ਆਪਣੇ ਪੁੱਤਰ ਦੇ ਨਾਲ ਬਾਈਕ ਤੇ ਕਿਤੇ ਜਾ ਰਹੀ ਸੀ । ਸੜਕ ਉੱਤੇ ਪਾਣੀ ਖੜਾ ਹੋਣ ਦੇ ਕਾਰਨ ਮੋਟਰਸਾਈਕਲ ਦਾ ਟਾਇਰ ਫਿਸਲ ਗਿਆ। ਟਾਇਰ ਫਿਸਲਣ ਦੇ ਕਾਰਨ ਔਰਤ ਸੜਕ ਉੱਤੇ ਡਿੱਗ ਗਈ ਜਿਸ ਦੇ ਸਿਰ ਉੱਪਰ ਦੀ ਟਰੱਕ ਦਾ ਟਾਇਰ ਨਿਕਲ ਗਿਆ ਅਤੇ ਉਸਦੀ ਮੌਕੇ ਉੱਤੇ ਹੀ ਮੌਤ ਹੋ ਗਈ। ਇਸ ਚੀਜ਼ ਤੋਂ ਗੁਸਾਏ ਲੋਕਾਂ ਦੇ ਰਾਤੀ 11 ਵਜੇ ਸੜਕ ਜਾਮ ਕਰ ਦਿੱਤੀ।
ਗੁੱਸੇ ਵਿੱਚ ਆਏ ਉਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਸੜਕ ਖਰਾਬ ਹੋਣ ਦੀ ਸ਼ਿਕਾਇਤ ਬਾਰ-ਬਾਰ ਬੀਡੀਪੀਓ ਨੂੰ ਦਿੱਤੀ ਪਰ ਬੀਡੀਪੀਓ ਵੱਲੋਂ ਕਿਸੇ ਵੀ ਤਰਹਾਂ ਦਾ ਐਕਸ਼ਨ ਨਹੀਂ ਲਿਆ। ਅਗਰ ਸਮੇਂ ਰਹਿੰਦੇ ਬੀਡੀਪੀਓ ਵੱਲੋਂ ਇਹ ਸੜਕ ਬਣਵਾਈ ਜਾਂਦੀ ਤਾਂ ਇਹ ਹਾਦਸਾ ਨਾ ਵਾਪਰਦਾ। ਇਸ ਕਾਰਨ ਲੋਕਾਂ ਵੱਲੋਂ ਬੀਡੀਪੀਓ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਤੇ ਪ੍ਰਸ਼ਾਸਨ ਨੇ ਤੁਰੰਤ ਐਕਸ਼ਨ ਲੈਂਦੇ ਆ ਬੀਡੀਪੀਓ ਨੂੰ ਸਸਪੈਂਡ ਕਰ ਦਿੱਤਾ। ਲੋਕਾਂ ਦਾ ਕਹਿਣਾ ਹੈ ਕਿ ਕੱਲ ਤੱਕ ਇਹ ਸੜਕ ਬਣਵਾਈ ਜਾਵੇ ਤਾਂ ਜੋ ਲੋਕਾਂ ਨੂੰ ਹੋਰ ਹਾਦਸਿਆਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਨਾਇਬ ਤਹਿਸੀਲਦਾਰ ਮੌਕੇ ਤੇ ਪਹੁੰਚੇ ਅਤੇ ਲੋਕਾਂ ਨੂੰ ਸ਼ਾਂਤ ਕਰਵਾਇਆ।

