ਜਲੰਧਰ -(ਮਨਦੀਪ ਕੌਰ )- ਵਿਜੀਲੈਂਸ ਬਿਊਰੋ ਵੱਲੋਂ ਨੇ ਦਸੂਹਾ ਵਿੱਚ ਤੈਨਾਤ PSPCL ਦੇ ਜੂਨੀਅਰ ਇੰਜੀਨੀਅਰ ਨਿਰਮਲ ਸਿੰਘ ਅਤੇ ਸਰਕਾਰੀ ਮਨਜੂਰ ਸ਼ੁਦਾ ਠੇਕੇਦਾਰ ਸਤਨਾਮ ਸਿੰਘ ਨੂੰ ਸ਼ਿਕਾਇਤ ਕਰਤਾ ਕੋਲੋਂ 15000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਫੜਿਆ ਹੈ। ਸਾਰੇ ਦੋਸ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਵਿਜੀਲੈਂਸ ਬਿਊਰੋ ਵੱਲੋਂ ਜਾਲ ਵਿਛਾ ਕੇ ਦੋ ਗਵਾਹਾਂ ਦੀ ਅਗਵਾਈ ਦੇ ਹੇਠ ਇਹਨਾਂ ਦੋਹਾਂ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਹੈ। ਮੁਜਰਮਾਂ ਦੇ ਖਿਲਾਫ ਭਰਿਸ਼ਟਾਚਾਰ ਰੋਕੂ ਧਰਾਵਾਂ ਦੇ ਤਹਿਤ ਥਾਣਾ ਵਿਜੀਲੈਂਸ ਬਿਊਰੋ ਰੇਂਜ ਜਲੰਧਰ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਇੱਕ ਟੈਕਸੀ ਡਰਾਈਵਰ ਹੈ। ਜੋ ਤਹਿਸੀਲ ਦਸੂਹਾ ਜਿਲਾ ਹੁਸ਼ਿਆਰਪੁਰ ਦਾ ਵਾਸੀ ਹੈ। ਉਸ ਕੋਲ ਪਿੰਡ ਦੇ ਵਿੱਚ 13 ਮਰਲੇ ਦਾ ਪਲਾਟ ਹੈ ਜਿਸ ਦੇ ਉੱਪਰ ਦੀ ਤਿੰਨ ਫੇਜ਼ 17 ਉਸਦੇ ਪਿੰਡ ਦੇ ਕਾਂਤਾ ਪੁੱਤਰ ਦੇਸਾ ਸਿੰਘ ਦੀ ਮੋਟਰ ਤੱਕ ਜਾਂਦੀਆਂ ਹਨ। ਸ਼ਿਕਾਇਤ ਕਰਤਾ ਨੇ PSPCL ਨੂੰ ਲਿਖਤੀ ਸ਼ਿਕਾਇਤ ਦਿੱਤੀ ਜਿਸ ਵਿੱਚ ਲਿਖਿਆ ਕਿ ਉਸ ਦੇ ਖੇਤਾਂ ਦੇ ਉਪਰੋਂ ਜਾਂਦੀਆਂ ਹੋਈਆਂ 3 ਫੇਜ਼ ਤਾਰਾ ਨੂੰ ਇੱਕ ਸਾਈਡ ਉੱਤੇ ਕਰ ਦਿੱਤਾ ਜਾਵੇ। ਉਹਨਾਂ ਅੱਗੇ ਦੱਸਿਆ ਕਿ ਜੇਈ ਨਿਰਮਲ ਸਿੰਘ ਨੇ ਉਸ ਦਾ ਸਾਈਟ ਸਰਵੇ ਕਰ ਕੇ ਸ਼ਿਕਾਇਤ ਕਰਤਾ ਤੋਂ ਅਨੁਮਾਨ ਲਗਾ ਕੇ 5000 ਰੁਪਏ ਦੀ ਮੰਗ ਕੀਤੀ। ਇਹ ਰਿਸ਼ਵਤ ਦੀ ਰਕਮ ਲੈਣ ਤੋਂ ਬਾਅਦ ਅਨੁਮਾਨ ਲਗਾਇਆ ਅਤੇ ਉਸ ਨੇ ਰਿਸ਼ਵਤ ਦੇ ਵਜੋਂ 5 ਹਜਾਰ ਰੁਪਏ ਦੀ ਹੋਰ ਮੰਗ ਕੀਤੀ।
ਇਸ ਤੋਂ ਬਾਅਦ ਨਿਰਮਲ ਸਿੰਘ ਅਤੇ ਸਤਨਾਮ ਸਿੰਘ ਦੁਬਾਰਾ ਸ਼ਿਕਾਇਤ ਕਰਤਾ ਦੇ ਘਰ ਗਏ। ਇਸ ਦੌਰਾਨ ਜੇ ਨਿਰਮਲ ਸਿੰਘ ਨੇ ਦੱਸਿਆ ਕਿ ਠੇਕੇਦਾਰ ਤਾਰਾਂ ਬਦਲਣ ਦੇ ਲਈ 12 ਹਜਾਰ ਰੁਪਏ ਦੀ ਮੰਗ ਕਰ ਰਿਹਾ ਸੀ। ਅਤੇ ਗੱਲਬਾਤ ਤੋਂ ਬਾਅਦ ਸ਼ਿਕਾਇਤ ਕਰਤਾ ਕੋਲੋਂ 10 ਹਜਾਰ ਰੁਪਏ ਦੀ ਰਿਸ਼ਵਤ ਦੇ ਵਿੱਚ ਗੱਲ ਮੁੱਕੀ। ਜਿਸ ਦੇ ਵਿੱਚੋਂ ਰਿਸ਼ਵਤ ਦੀ ਪਹਿਲੀ ਰਕਮ 5000 ਰੁਪਏ ਪਹਿਲਾਂ ਹੀ ਦੇ ਦਿੱਤੀ ਗਈ ਸੀ। ਅਤੇ ਉਹਨਾਂ ਵੱਲੋਂ 5000 ਰੁਪਏ ਦੀ ਦੂਜੀ ਕਿਸ਼ਤ ਦੇਣ ਦੀ ਗੱਲ ਕੀਤੀ ਗਈ ਲੇਕਿਨ ਸ਼ਿਕਾਇਤ ਕਰਤਾ ਨੇ ਕਿਹਾ ਕਿ ਉਹ ਦੂਜੀ ਕਿਸ਼ਤ ਕੰਮ ਪੂਰਾ ਹੋਣ ਤੋਂ ਬਾਅਦ ਵਿੱਚ ਦਵੇਗਾ। ਜਿਸ ਤੋਂ ਬਾਅਦ ਠੇਕੇਦਾਰ ਬਲਦੇਵ ਸਿੰਘ ਨੇ ਨਕਸ਼ੇ ਤੇ ਹਿਸਾਬ ਦੇ ਨਾਲ ਤਾਰਾਂ ਬਦਲ ਦਿੱਤੀਆਂ। ਪਰ ਸ਼ਿਕਾਇਤ ਕਰਤਾ ਵਲੋ ਉਸ ਦਿਨ ਪੈਸੇ ਨਹੀਂ ਦਿੱਤੇ ਗਏ ।
ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸਨੇ ਸਰਕਾਰੀ ਰਕਮ ਪਹਿਲਾਂ ਹੀ ਜਮਾ ਕਰਵਾ ਦਿੱਤੀ ਗਈ ਸੀ ਪਰ ਇਹਨਾਂ ਦੋਨਾਂ ਦੇ ਵੱਲੋਂ ਬਾਰ-ਬਾਰ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ। ਜਿਸ ਤੋਂ ਪਰੇਸ਼ਾਨ ਹੋ ਕੇ ਉਸ ਨੇ ਇਹਨਾਂ ਦੋਹਾਂ ਦੀ ਆਡੀਓ ਰਿਕਾਰਡ ਕਰ ਲਈ। ਅਤੇ ਬਾਅਦ ਦੇ ਵਿੱਚ ਵਿਜੀਲੈਂਸ ਬਿਊਰੋ ਦੇ ਕੋਲ ਪਹੁੰਚ ਕੀਤੀ। ਸ਼ਿਕਾਇਤ ਕਰਤਾ ਦੀ ਜਾਣਕਾਰੀ ਦੇ ਹਿਸਾਬ ਦੇ ਨਾਲ ਵਿਜੀਲੈਂਸ ਬਿਊਰੋ ਨੇ ਵਿਜੀਲੈਂਸ ਬਿਊਰੋ ਯੂਨਿਟ ਜਲੰਧਰ ਵਿਖੇ ਸ਼ਿਕਾਇਤ ਕਰਤਾ ਦਾ ਰਿਕਾਰਡ ਮਿਲਿਆ। ਇਸ ਗੱਲ ਦੀ ਪੁਸ਼ਟੀ ਕਰਨ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਦੋ ਗਵਾਹਾਂ ਦੀ ਮੌਜੂਦਗੀ ਦੇ ਵਿੱਚ ਇਹਨਾਂ ਦੋਹਾਂ ਮੁਜਰਿਮਾਂ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕੀਤਾ ।

