ਜਲੰਧਰ -(ਮਨਦੀਪ ਕੌਰ ) -ਨਕੋਦਰ ਦੇ ਵਿੱਚੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਬੇਹਦ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿੱਥੇ ਨਕੋਦਰ ਸਦਰ ਥਾਣਾ ਦੀ ਪੁਲਿਸ ਨੇ ਬੱਚਿਆਂ ਨੂੰ ਵੇਚਣ ਵਾਲੇ ਗਿਰੋਹ ਦੇ ਵਿੱਚ ਛੇ ਔਰਤਾਂ ਸਣੇ ਅੱਠ ਮੁਜਰਮਾਨਾ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਸਾਰਿਆਂ ਦੇ ਉੱਤੇ ਨਵਜੰਮੇ ਬੱਚਿਆਂ ਨੂੰ ਵੇਚਣ ਦੇ ਆਰੋਪ ਹਨ। ਇਸ ਗਿਰੋਹ ਦੇ ਵਿੱਚ ਇੱਕ ਮਾਂ ਬੇਟਾ ਵੀ ਸ਼ਾਮਿਲ ਹਨ। ਦਰਅਸਲ ਇਸ ਗਿਰੋਹ ਦਾ ਪਰਦਾਫਾਸ਼ ਉਸ ਸਮੇਂ ਹੋਇਆ ਜਦੋਂ ਇੱਕ ਪਿਓ ਆਪਣੇ ਨਵ ਜੰਮੇ ਬੱਚੇ ਨੂੰ ਵੇਚਣ ਜਾ ਰਿਹਾ ਸੀ।
ਜਿਸ ਨੂੰ ਪੁਲਿਸ ਵੱਲੋਂ ਮੌਕੇ ਉੱਤੇ ਗ੍ਰਿਫਤਾਰ ਕੀਤਾ ਗਿਆ। ਪੁੱਛ ਪੜਤਾਲ ਦੇ ਵਿੱਚ ਪਤਾ ਚੱਲਿਆ ਤਾਂ ਉਸ ਨੇ ਦੱਸਿਆ ਕਿ ਉਸ ਦੇ ਘਰ ਬੇਟੇ ਨੇ ਜਨਮ ਲਿਆ ਹੈ ਅਤੇ ਉਸਨੂੰ ਪੈਸਿਆਂ ਦੀ ਲੋੜ ਸੀ ਜਿਸ ਦੇ ਕਾਰਨ ਉਸਨੇ 3 ਲੱਖ ਦੇ ਵਿੱਚ ਇਸ ਨੂੰ ਵੇਚ ਦਿੱਤਾ। ਇਸ ਮਾਮਲੇ ਦੇ ਵਿੱਚ ਆਰੋਪੀ ਨੇ ਦੱਸਿਆ ਕਿ ਉਸ ਨੇ ਆਪਣੀ ਘਰਵਾਲੀ ਨੂੰ ਇਹ ਦੱਸਿਆ ਕਿ ਬੱਚਾ ਜਦੋਂ ਹੋਇਆ ਉਦੋਂ ਹੀ ਮਰ ਗਿਆ ਅਤੇ ਉਹਨਾਂ ਨੇ ਉਸਦੀ ਬੇਹੋਸ਼ੀ ਦੇ ਵਿੱਚ ਹੀ ਉਸਦਾ ਸੰਸਕਾਰ ਕਰ ਦਿੱਤਾ।
ਪੁਲਿਸ ਨੇ ਜਦੋਂ ਮਾਂ ਬੇਟੇ ਦਾ ਰਿਮਾਂਡ ਲਿਆ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਇਸ ਗਿਰੋਹ ਦੇ ਵਿੱਚ ਇੱਕ ਤੋਂ ਜਿਆਦਾ ਲੋਕ ਸ਼ਾਮਿਲ ਹਨ । ਅਤੇ ਇਹ ਗਿਰੋਹ ਕਈ ਜਿਲ੍ਹਿਆਂ ਤੱਕ ਫੈਲਿਆ ਹੋਇਆ ਹੈ। ਇਹਨਾਂ ਦੇ ਵਿੱਚੋਂ ਜਿਆਦਾਤਰ ਔਰਤਾਂ ਸਿਵਿਲ ਹਸਪਤਾਲ ਦੇ ਵਿੱਚ ਜਾਂਦੀਆਂ ਹਨ ਅਤੇ ਪਤਾ ਕਰਦੀਆਂ ਹਨ ਕਿ ਕਿਹਨਾਂ ਦੇ ਘਰ ਬੱਚੇ ਨੇ ਜਨਮ ਲਿਆ ਹੈ ਅਤੇ ਨਾਲ ਇਹੀ ਵੀ ਪਤਾ ਕਰਦੀਆਂ ਹਨ ਕਿ ਕਿਹੜੇ ਪਰਿਵਾਰ ਨੂੰ ਪੈਸੇ ਦੀ ਸਭ ਤੋਂ ਜਿਆਦਾ ਜਰੂਰਤ ਹੈ। ਫਿਰ ਇਹਨਾਂ ਦਾ ਅਗਲਾ ਕੰਮ ਹੁੰਦਾ ਹੈ ਕਿ ਜਿਸ ਘਰ ਦੇ ਵਿੱਚ ਬੱਚੇ ਨੇ ਜਨਮ ਲਿਆ ਹੈ ਉਸ ਦੇ ਘਰ ਵਿੱਚ ਪਹਿਲਾਂ ਕਿੰਨੇ ਬੱਚੇ ਹਨ ਜਦੋਂ ਉਹ ਇਹ ਸਾਰੀ ਜਾਣਕਾਰੀ ਇਕੱਠੀ ਕਰ ਲੈਂਦੀਆਂ ਹਨ ਫਿਰ ਉਹ ਮਾਂ ਪਿਓ ਦੇ ਸਾਹਮਣੇ ਬਹਿ ਕੇ ਬੱਚੇ ਹੋਣ ਦੇ ਨੁਕਸਾਨ ਗਿਣਾਉਂਦੀਆਂ ਹਨ ਤਾਂ ਜੋ ਮਾਂ ਪਿਓ ਬੱਚੇ ਨੂੰ ਵੇਚਣ ਦਾ ਦਿਲ ਬਣਾ ਸਕਣ।
ਫਿਰ ਇਹ ਸਸਤੇ ਭਾਅ ਦੇ ਵਿੱਚ ਮਾਪਿਆਂ ਤੋਂ ਬੱਚਾ ਖਰੀਦ ਕੇ ਅੱਗੇ ਮਹਿੰਗੇ ਭਾਅ ਦੇ ਵਿੱਚ ਵੇਚ ਦਿੰਦੀਆਂ ਹਨ। ਇਸ ਗਰੋਹ ਦੇ ਵਿੱਚ ਗ੍ਰਿਫਤਾਰ ਕੀਤੀਆਂ ਗਈਆਂ ਔਰਤਾਂ ਰੀਨਾ, ਗਗਨਦੀਪ ਕੌਰ, ਅਮਰਜੀਤ ਕੌਰ, ਕੁਲਵਿੰਦਰ ਕੌਰ ਅਤੇ ਰਜਨੀ ਵੱਲੋਂ ਇਹੀ ਕੰਮ ਕੀਤਾ ਜਾਂਦਾ ਸੀ। ਫਿਲਹਾਲ ਪੁਲਿਸ ਇਹਨਾਂ ਤੋਂ ਪੁੱਛ ਪੜਤਾਲ ਕਰ ਰਹੀ ਹੈ ਕਿ ਇਹਨਾਂ ਵੱਲੋਂ ਕਿਸ ਸ਼ਹਿਰ ਵਿੱਚ ਕਿੰਨੇ ਬੱਚੇ ਤੇ ਕਦੋਂ ਤੋਂ ਵੇਚੇ ਜਾ ਰਹੇ ਹਨ।
ਲੁਧਿਆਣਾ ਪੁਲਿਸ ਨੇ ਮਨਜੀਤ ਨਗਰ ਦੇ ਜਗਜੀਤ ਸਿੰਘ ਉਸ ਦੀ ਮਾਂ ਰਣਜੀਤ ਕੌਰ, ਅਮਰਜੀਤ ਕੌਰ ਵਾਸੀ ਪਿੰਡ ਕਲਾ ਲੁਧਿਆਣਾ, ਰੀਨਾ ਵਾਸੀ ਪਿੰਡ ਭੈਣੀ ਬਾਘਾ ਮਾਨਸਾ, ਕੁਲਵਿੰਦਰ ਕੌਰ ਮਨੀ ਵਾਸੀ ਪਿੰਡ ਕੁਸਾ ਮੋਗਾ, ਗਗਨਦੀਪ ਕੌਰ ਵਾਸੀ ਸੰਤ ਨਗਰ ਮੋਗਾ, ਰਜਨੀ ਵਾਸੀ ਨਿਗਾਹਾਂ ਰੋਡ ਮੋਗਾ, ਬਲਜੀਤ ਸਿੰਘ ਵਾਸੀ ਪਿੰਡ ਘੋਲੀਆ ਖੁਰਦ ਮੋਗਾ, ਨੂੰ ਗ੍ਰਿਫਤਾਰ ਕਰ ਲਿਆ ਹੈ ਇਹਨਾਂ ਤੋਂ ਪੁੱਛ ਪੜਤਾਲ ਜਾਰੀ ਹੈ ਪੁਲਿਸ ਪ੍ਰੈਸ ਕਾਨਫਰੰਸ ਰਾਹੀਂ ਇਸ ਸਾਰੇ ਮਾਮਲੇ ਦਾ ਖੁਲਾਸਾ ਕਰੇਗੀ।
ਦੱਸ ਦਈਏ ਨਕੋਦਰ ਦੀ ਪੁਲਿਸ ਨੇ 22 ਨਵੰਬਰ ਨੂੰ ਇਨੋਵਾ ਗੱਡੀ ਦੇ ਵਿੱਚ ਇੱਕ ਮਾਂ ਤੇ ਪੁੱਤ ਨੂੰ ਗ੍ਰਿਫਤਾਰ ਕੀਤਾ ਸੀ ਜੋ ਕਿ ਇੱਕ ਨਵਜੰਮੇ ਬੱਚੇ ਨੂੰ ਵੇਚਣ ਜਾ ਰਹੇ ਸਨ ਜਾਂਚ ਵਿੱਚ ਪਤਾ ਚੱਲਿਆ ਕਿ ਮਾਂ ਬੇਟਾ ਬੇਔਲਾਦ ਜੋੜਿਆਂ ਨੂੰ ਬੱਚਾ ਵੇਚਦੇ ਸਨ ਉਹਨਾਂ ਨੇ ਕਈ ਗਰੀਬ ਲੋਕਾਂ ਨੂੰ ਲਾਲਚ ਦੇ ਕੇ ਉਹਨਾਂ ਤੋਂ ਬੱਚਾ ਲਿਆ ਅਤੇ ਉਹਨਾਂ ਨੇ ਅੱਗੇ ਤਿੰਨ ਤੋਂ ਪੰਜ ਲੱਖ ਰੁਪਏ ਦੇ ਵਿੱਚ ਵੇਚ ਦਿੱਤਾ ਪੁਲਿਸ ਨੂੰ ਸ਼ੱਕ ਹੈ ਕਿ ਇਸ ਗਰੋਹ ਨੇ ਪੰਜਾਬ ਵਿੱਚ ਹੀ ਨਹੀਂ ਬਲਕਿ ਬਾਹਰ ਦੇ ਰਾਜਾਂ ਦੇ ਵਿੱਚ ਵੀ ਬੱਚੇ ਵਿੱਚ ਹਨ।

