ਬਟਾਲਾ -(ਮਨਦੀਪ ਕੌਰ )- ਬਟਾਲਾ ਪੁਲਿਸ ਵੱਲੋਂ ਇੱਕ ਨਾਮੀ ਗੈਂਗਸਟਰ ਦਾ ਇਨਕਾਊਂਟਰ ਕੀਤਾ ਗਿਆ ਹੈ ।ਜੋ ਦੀਪ ਚੀਮਾ ਦੇ ਕਤਲ ਕੇਸ ਦੇ ਵਿੱਚ ਨਾਮਜਦ ਸੀ। ਦੀਪ ਚੀਮਾ ਕਤਲ ਕੇਸ ਦੇ ਦੋ ਦੋਸ਼ੀ ਪੁਲਿਸ ਵੱਲੋਂ ਪਹਿਲਾਂ ਹੀ ਹਿਰਾਸਤ ਵਿੱਚ ਲੈ ਲਏ ਗਏ ਸਨ ਅਤੇ ਤਿੰਨ ਹੋਰਾਂ ਦੀ ਭਾਲ ਕੀਤੀ ਜਾ ਰਹੀ ਸੀ।
ਇਸੇ ਤੇ ਚਲਦੇ ਸੂਚਨਾ ਦੇ ਆਧਾਰ ਉੱਤੇ ਤਿੰਨਾਂ ਵਿੱਚੋਂ ਮਾਸਿਕ ਨਾਮ ਦੇ ਆਰੋਪੀ ਨੂੰ ਗ੍ਰਿਫਤਾਰ ਕੀਤਾ। ਮਾਸਿਕ ਮੋਟਰਸਾਈਕਲ ਉੱਤੇ ਪਿੰਡ ਕੋਹਲੀਆਂ ਤੋਂ ਬਟਾਲਾ ਵੱਲ ਆ ਰਿਹਾ ਸੀ। ਇਸ ਦੌਰਾਨ ਪੁਲਿਸ ਨੇ ਮਾਸਿਕ ਲਈ ਟਰੈਪ ਲਗਾਇਆ ਹੋਇਆ ਸੀ ਮਾਸਿਕ ਵੱਲੋਂ ਪੁਲਿਸ ਨੂੰ ਦੇਖਦਿਆਂ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਉਪਰੰਤ ਪੁਲਿਸ ਵੱਲੋਂ ਜਵਾਬੀ ਕਾਰਵਾਈ ਕਰਦਿਆਂ ਮਾਸੀ ਕੁੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਜਿਸ ਵਿੱਚ ਉਹ ਬੁਰੀ ਤਰ੍ਹ ਜ਼ਖਮੀ ਹੋ ਗਿਆ। ਮਾਸਿਕ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਪੁਲਿਸ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਾਸਿਕ ਜੱਗੂ ਭਗਵਾਨਪੁਰੀਆ ਗੈਂਗ ਦੇ ਲਈ ਕੰਮ ਕਰਦਾ ਸੀ।

