ਪਠਾਨਕੋਟ -(ਮਨਦੀਪ ਕੌਰ )- ਪਠਾਨਕੋਟ ਦੇ ਵਿੱਚੋਂ ਇੱਕ ਰਾਈਸ ਅਹਿਮਦ ਭੱਟ ਨਾਮ ਦੇ ਡਾਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਡਾਕਟਰ ਨੂੰ ਗ੍ਰਿਫਤਾਰ ਕਰਨ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ । ਪਰ ਦੇਰ ਰਾਤ ਇਸ ਡਾਕਟਰ ਨੂੰ ਅਣਪਛਾਤੀ ਏਜੰਸੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ।
ਹਾਲ ਦੇ ਵਿੱਚ ਹੀ ਇਸ ਡਾਕਟਰ ਨੂੰ ਪਠਾਨਕੋਟ ਦੇ ਮਾਮੂਨ ਕੈਂਟ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਡਾਕਟਰ ਦੀ ਪਹਿਚਾਨ ਰਾਈਸ ਅਹਿਮਦ ਭੱਟ ਜੋ ਕਿ ਐਮਬੀਬੀਐਸ, ਐਮ ਐਸ, ਐਫਐਮਜੀ ਹਨ ਅਤੇ ਸਰਜਰੀ ਦੇ ਪ੍ਰੋਫੈਸਰ ਵਜੋਂ ਕੰਮ ਕਰ ਚੁੱਕੇ ਹਨ ਦੇ ਵਜੋਂ ਪਹਿਚਾਨ ਹੋਈ ਹੈ । ਇਸ ਡਾਕਟਰ ਦੀ ਉਮਰ 45 ਸਾਲ ਹੈ ਅਤੇ ਇਹ ਪਿਛਲੇ ਤਿੰਨ ਸਾਲ ਤੋਂ ਵਾਈਟ ਮੈਡੀਕਲ ਕਾਲਜ, ਪੀਐਸ ਮਾਮੂਨ ਕੈਂਟ ਵਿੱਚ ਇੱਕ ਸਰਜਨ ਦੇ ਰੂਪ ਦੇ ਵਿੱਚ ਕੰਮ ਕਰ ਰਿਹਾ ਹੈ। ਹਸਪਤਾਲ ਦੇ ਮੈਂਬਰ ਨੇ ਦੱਸਿਆ ਕਿ ਡਾਕਟਰ ਰਾਈਸ ਅਹਿਮਦ ਭੱਟ ਨੂੰ ਦੇਰ ਰਾਤ ਕਿਸੇ ਅਣਪਛਾਤੀ ਏਜੰਸੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਡਾਕਟਰ ਰਾਈਸ ਅਹਿਮਦ ਭੱਟ ਚਾਰ ਸਾਲ ਅਲ-ਫਲਾਹ ਯੂਨੀਵਰਸਿਟੀ ਦੇ ਵਿੱਚ ਕੰਮ ਕਰ ਚੁੱਕਾ ਹੈ। ਉਥੋਂ ਦੇ ਕਰਮਚਾਰੀਆਂ ਦੇ ਨਾਲ ਵੀ ਫੋਨ ਉੱਤੇ ਗੱਲਬਾਤ ਕੀਤੀ ਜਾ ਰਹੀ ਹੈ। ਪਰ ਦਿੱਲੀ ਦੇ ਵਿੱਚ ਹੋਏ ਬੰਬ ਧਮਾਕੇ ਵਿੱਚ ਡਾਕਟਰ ਉਮਰ ਦੇ ਨਾਲ ਇਸ ਦਾ ਸਬੰਧ ਸਾਹਮਣੇ ਆਇਆ ਹੈ ਜਿਸ ਦੇ ਕਾਰਨ ਇਸਦੇ ਕੋਲੋਂ ਪੁੱਛਕਿਛ ਕੀਤੀ ਜਾ ਰਹੀ ਹੈ।
ਹਾਲਾਂਕਿ ਅਜੇ ਤੱਕ ਇਹ ਸਪਸ਼ਟ ਰੂਪ ਚ ਸਾਫ ਨਹੀਂ ਹੋਇਆ ਹੈ ਕਿ ਡਾਕਟਰ ਭੱਟ ਨੂੰ ਕਿਸੇ ਏਜੰਸੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਇਹ ਡਾਕਟਰ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਹੈ।

