ਬਟਾਲਾ -(ਮਨਦੀਪ ਕੌਰ )- ਬਟਾਲਾ ਦੇ ਵਿੱਚ ਐਂਟੀ ਟਾਸਕ ਫੋਰਸ ਦੇ ਹੱਥ ਇੱਕ ਵੱਡੀ ਕਾਮਜਾਬੀ ਲੱਗੀ ਹੈ । ਦੱਸਿਆ ਜਾ ਰਿਹਾ ਹੈ ਕਿ ਐਂਟੀ ਟਾਸਕ ਫੋਰਸ ਨੇ ਬਟਾਲਾ ਦੀ ਪੁਲਿਸ ਦੇ ਨਾਲ ਮਿਲ ਕੇ ਜੱਗੂ ਭਗਵਾਨਪੁਰੀਆ ਗੈਂਗ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਦੀ ਪਹਿਚਾਣ ਗੁਰਲਵ ਸਿੰਘ ਉਰਫ ਲਵ ਰੰਧਾਵਾ ਨਿਵਾਸੀ ਬਟਾਲਾ ਦੇ ਰੂਪ ਵਿੱਚ ਹੋਈ ਹੈ। ਮੁਜਰਮ ਦੇ ਕੋਲੋਂ ਦੋ ਪਿਸਤੋਲਾਂ ,ਤਿੰਨ ਮੈਗਜ਼ੀਨਾਂ, ਅਤੇ 16 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਇਸ ਸਭ ਦੀ ਜਾਣਕਾਰੀ ਡੀਜੀਪੀ ਗੌਰਵ ਯਾਦਵ ਵੱਲੋਂ ਦਿੱਤੀ ਗਈ ਹੈ।
ਡੀਜੀਪੀ ਵੱਲੋਂ ਦੱਸਿਆ ਗਿਆ ਕਿਹਾ ਕਿ ਸ਼ੁਰੂਆਤੀ ਜਾਂਚ ਦੇ ਵਿੱਚ ਪਤਾ ਲੱਗਿਆ ਹੈ ਕਿ ਗੁਰਲਵ ਸਿੰਘ ਆਪਣੇ ਵਿਦੇਸ਼ੀ ਹੈਂਡਲਰਾਂ ਅੰਮ੍ਰਿਤ ਦਾਲਮ ਦੇ ਨਿਰਦੇਸ਼ਾਂ ਅਨੁਸਾਰ ਕੰਮ ਕਰਦਾ ਸੀ। ਪੁਲਿਸ ਦਾ ਕਹਿਣਾ ਹੈ ਕਿ ਉਸ ਉੱਤੇ ਅਸਲਾ ਐਕਟ ਚੋਰੀ ਦੀਆਂ ਵਾਰਦਾਤਾਂ ਘਰ ਦੀ ਭੰਨ ਤੋੜ ਨੂੰ ਲੈ ਕੇ ਕਈ ਤਰਹਾਂ ਦੇ ਅਪਰਾਧਿਕ ਮਾਮਲੇ ਦਰਜ ਹਨ। ਬਟਾਲਾ ਦੇ ਪੁਲਿਸ ਸਟੇਸ਼ਨ ਦੇ ਵਿੱਚ ਅਸਲਾ ਐਕਟ ਦੇ ਤਹਿਤ ਐਫ ਆਈਆਰ ਦਰਜ ਕੀਤੀ ਗਈ ਹੈ।

