ਫਰੀਦਾਬਾਦ -(ਮਨਦੀਪ ਕੌਰ )- ਪੁਲਿਸ ਵੱਲੋਂ ਫਰੀਦਾਬਾਦ ਦੇ ਵਿੱਚ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਸੀ ਜਿੱਥੋਂ ਪੁਲਿਸ ਵੱਲੋਂ 300 ਕਿਲੋ ਵਿਸਫੋਟਕ ਸਮਗਰੀ ਜਪਤ ਕੀਤੀ ਗਈ ਸੀ। ਜਿਸ ਤੋਂ ਬਾਅਦ ਬੀਤੀ ਸ਼ਾਮ ਦਿੱਲੀ ਦੇ ਵਿੱਚ ਇੱਕ ਜ਼ੋਰਦਾਰ ਧਮਾਕਾ ਸੁਣਨ ਨੂੰ ਮਿਲਿਆ ਜਿਸ ਦੇ ਤਾਰ ਉਸੇ ਡਾਕਟਰ ਦੇ ਨਾਲ ਜੁੜੇ ਜਿਸ ਕੋਲੋਂ ਵਿਸਫੋਟਕਸ ਸਮਗਰੀ ਪ੍ਰਾਪਤ ਹੋਈ ਸੀ। ਉੱਥੇ ਹੀ ਪੁਲਿਸ ਵੱਲੋਂ ਫਰੀਦਾਬਾਦ ਦੇ 56 ਸੈਕਟਰ ਦੇ ਵਿੱਚੋਂ ਫਿਰ ਦੁਬਾਰਾ ਵਿਸਫੋਟਕ ਸਮਗਰੀ ਮਿਲਣ ਕਰਕੇ ਹੜਕੰਪ ਮਚਿਆ ਹੋਇਆ ਹੈ।
ਦੱਸ ਦਈਏ ਇਹ ਵੱਡੀ ਕਾਰਵਾਈ ਕਰਾਈਮ ਬਰਾਂਚ ਵੱਲੋਂ ਕੀਤੀ ਗਈ ਹੈ। ਜਿਨਾਂ ਨੇ 56 ਸੈਕਟਰ ਦੇ ਵਿੱਚੋਂ 50 ਕਿਲੋ ਆਰਡੀਐਕਸ ਬਰਾਮਦ ਕੀਤਾ ਹੈ। ਕ੍ਰਾਈਮ ਬਰਾਂਚ ਵੱਲੋਂ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਦੋ ਵਾਰ ਵਿਸਫੋਟਕ ਸਮਗਰੀ ਇੱਕ ਹੀ ਜਗ੍ਹਾ ਤੋਂ ਮਿਲਣ ਦੇ ਕਾਰਨ ਪੁਲਿਸ ਵੱਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਦੱਸ ਦਈਏ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।

