ਨਵੀਂ ਦਿੱਲੀ -(ਮਨਦੀਪ ਕੌਰ )- ਕੱਲ ਸ਼ਾਮ ਨਵੀਂ ਦਿੱਲੀ ਦੇ ਵਿੱਚ ਹੋਏ ਬੰਬ ਧਮਾਕੇ ਦੇ ਨਾਲ ਪੂਰੀ ਦਿੱਲੀ ਦਹਿਲ ਉੱਠੀ। ਦੱਸ ਦਈਏ ਇਹ ਧਮਾਕਾ ਬੀਤੀ ਸ਼ਾਮ ਲਾਲ ਕਿਲੇ ਦੇ ਕੋਲ ਖੜੀ i 20 ਗੱਡੀ ਦੇ ਵਿੱਚ ਹੋਇਆ। ਉਸ ਸਮੇਂ ਸ਼ੁਰੂਆਤੀ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਸੀ ਕਿ ਇਹ ਹਮਲਾ ਕੋਈ ਸਧਾਰਨ ਹਮਲਾ ਨਹੀਂ ਸਗੋਂ ਲੋਕਾਂ ਨੂੰ ਮਾਰਨ ਅਤੇ ਲੋਕਾਂ ਦੇ ਵਿੱਚ ਦਹਿਸ਼ਤ ਫੈਲਾਉਣ ਲਈ ਸੋਚੀ ਸਮਝੀ ਸਾਜਿਸ਼ ਦੇ ਤਹਿਤ ਕੀਤਾ ਗਿਆ ਹਮਲਾ ਸੀ। ਅਤੇ ਇਸ ਹਮਲੇ ਦਾ ਮਾਸਟਰ ਮਾਇੰਡ ਕੋਈ ਹੋਰ ਨਹੀਂ ਡਾਕਟਰ ਉਮਰ ਉ ਨਬੀ ਨਿਕਲਿਆ।
ਸ਼ੁਰੂਆਤੀ ਜਾਂਚ ਦੇ ਵਿੱਚ ਇਹ ਪਤਾ ਲੱਗਿਆ ਕਿ ਗੱਡੀ ਦੇ ਵਿੱਚ ਕੇਵਲ ਇੱਕ ਵਿਅਕਤੀ ਹੀ ਸਵਾਰ ਸੀ ਤੇ ਉਹ ਵਿਅਕਤੀ ਡਾਕਟਰ ਉਮਰ ਉ ਨਬੀ ਸੀ। ਜਿਸ ਨੇ ਖੁਦ ਨੂੰ ਬੰਬ ਬਣਾ ਕੇ ਆਤਮਘਾਤੀ ਹਮਲਾ ਕੀਤਾ।
ਸ਼ੁਰੂਆਤੀ ਜਾਂਚ ਦੇ ਵਿੱਚ ਇਹ ਪਤਾ ਚੱਲਿਆ ਹੈ ਕੇ i 20 ਕਾਰ ਜਿਸ ਨੂੰ ਬੰਬ ਧਮਾਕੇ ਲਈ ਇਸਤੇਮਾਲ ਕੀਤਾ ਗਿਆ ਉਹ ਪਹਿਲਾਂ ਦੋ ਵਾਰ ਵਿਕ ਚੁੱਕੀ ਹੈ। ਧਮਾਕੇ ਤੋਂ 10 ਦਿਨ ਪਹਿਲਾਂ ਇਹ i 20 ਗੱਡੀ ਉਮਰ ਨਿਵਾਸੀ ਫਰੀਦਾਬਾਦ ਨੂੰ ਵੇਚੀ ਗਈ ਸੀ। ਜਿਸ ਤੋਂ ਇਹ ਪਤਾ ਚਲਦਾ ਹੈ ਕਿ ਇਸ ਬੰਬ ਧਮਾਕੇ ਦੇ ਵਿੱਚ ਫਰੀਦਾਬਾਦ ਅਤੇ ਕਸ਼ਮੀਰ ਦਾ ਗਹਿਰਾ ਸਬੰਧ ਹੈ। ਖੁਫੀਆ ਏਜੰਸੀਆਂ ਦੁਆਰਾ ਇਹ ਪਤਾ ਲਗਾਇਆ ਗਿਆ ਹੈ ਕਿ ਡਾਕਟਰ ਉਮਰ ਉ ਨਬੀ , ਡਾਕਟਰ ਆਦਿਲ ਨਾਮ ਦੇ ਵਿਅਕਤੀ ਦਾ ਕਰੀਬੀ ਸਹਿਯੋਗੀ ਸੀ। ਇਹ ਦੋਵੇਂ ਟੈਲੀਗਰਾਮ ਦੇ ਜਰੀਏ ਇਹੋ ਜਿਹੇ ਡਾਕਟਰਾਂ ਦੇ ਗਰੁੱਪ ਦੇ ਨਾਲ ਸੰਬੰਧਿਤ ਸਨ ਜੋ ਲੋਕਾਂ ਦੇ ਵਿੱਚ ਅਤੇ ਨੌਜਵਾਨਾਂ ਦੇ ਵਿੱਚ ਧਾਰਮਿਕ ਭਾਵਨਾਵਾਂ ਨੂੰ ਲੈ ਕੇ ਨਫਰਤ ਫੈਲਾਉਣ ਦਾ ਕੰਮ ਕਰਦੇ ਸਨ।
ਇਸ ਤੋਂ ਇਲਾਵਾ ਫੋਰੈਨਸਿਕ ਅਤੇ ਇੰਟੈਲੀਜਂਸ ਟੀਮ ਇਸ ਗੱਲ ਦਾ ਪਤਾ ਲਗਾ ਰਹੀ ਹੈ ਕਿ ਡਾਕਟਰ ਨੇ ਬੰਬ ਕਿਵੇਂ ਅਤੇ ਕਿੱਥੇ ਤਿਆਰ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਫਰੀਦਾਬਾਦ ਦੇ ਵਿੱਚ ਬਰਾਮਦ 2900 ਕਿਲੋ ਵਿਸਫੋਟਕ ਸਮਗਰੀ ਉਸੀ ਨੈਟਵਰਕ ਦਾ ਹਿੱਸਾ ਹੈ ਜਿਸ ਦੇ ਨਾਲ ਡਾਕਟਰ ਉਮਰ ਓ ਨਬੀ ਵੀ ਜੁੜਿਆ ਹੋਇਆ ਸੀ।

