ਇੰਟਰਨੈਸ਼ਨਲ ਡੈਸਕ – ਵਿਦੇਸ਼ੀ ਧਰਤੀ ਤੋਂ ਆ ਰਹੀ ਆ ਗੋਲੀਬਾਰੀ ਦੀਆਂ ਖਬਰਾਂ ਰੁਕਣ ਦਾ ਨਾਮ ਹੀ ਨਹੀਂ ਰਹੀਆਂ । ਅਜਿਹੀ ਹੀ ਇੱਕ ਖਬਰ ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚੋਂ ਸਾਹਮਣੇ ਆਈ ਹੈ। ਜਿੱਥੇ ਕੁਝ ਗੈਂਗਸਟਰਾਂ ਵੱਲੋਂ ਇੱਕ ਪੰਜਾਬੀ ਕਾਰੋਬਾਰੀ ਦੇ ਘਰ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਹੈ। ਇਸ ਵਾਰ ਪੰਜਾਬ ਇਨਸ਼ੋਰੈਂਸ ਦੇ ਮਾਲਕ ਸੰਦੀਪ ਆਹੂਜਾ ਨੂੰ ਕੁਝ ਗੈਂਗਸਟਰਾਂ ਵੱਲੋਂ ਆਪਣਾ ਨਿਸ਼ਾਨਾ ਬਣਾਇਆ ਗਿਆ ਹੈ। ਜਾਣਕਾਰੀ ਦੇ ਮੁਤਾਬਿਕ ਹਮਲਾਵਰਾਂ ਵੱਲੋਂ 6 ਸਕਿੰਟਾਂ ਦੇ ਵਿੱਚ 16 ਰਾਊਂਡ ਕੀਤੇ ਗਏ ਜਿਸ ਦੇ ਵਿੱਚ ਇੱਕ ਵਿਅਕਤੀ ਦੇ ਜਖਮੀ ਹੋਣ ਦੀ ਸੂਚਨਾ ਮਿਲ ਰਹੀ ਹੈ।
ਇਹ ਘਟਨਾ ਵਾਪਰਨ ਤੋਂ ਬਾਅਦ ਸੋਸ਼ਲ ਮੀਡੀਆ ਉੱਪਰ ਬੰਬੀਹਾ ਗਰੁੱਪ ਦੇ ਡੋਨੀ ਬਲ ਨੇ ਇਸ ਵਾਰਦਾਤ ਦੀ ਜਿੰਮੇਵਾਰੀ ਲਈ ਹੈ ।

