ਮੋਹਾਲੀ -(ਮਨਦੀਪ ਕੌਰ)- ਇਸ ਸਮੇਂ ਦੀ ਸਬ ਤੋ ਵੱਡੀ ਖ਼ਬਰ ਮੋਹਾਲੀ ਤੋਂ ਸਾਮ੍ਹਣੇ ਆ ਰਹੀ ਹੈ । ਜਿੱਥੇ CIA ਸਟਾਫ ਵੱਲੋਂ ਲੱਕੀ ਪਟਿਆਲਾ ਗੈਂਗ ਦੇ ਇੱਕ ਮੈਂਬਰ ਦਾ ਐਨਕਾਉਂਟਰ ਕੀਤਾ ਹੈ । ਮਿਲੀ ਜਾਣਕਾਰੀ ਦੇ ਮੁਤਾਬਿਕ ਰਣਬੀਰ ਰਾਣਾ ਵੱਲੋਂ ਬੀਤੇ ਦਿਨੀਂ ਇਕ ਹੋਟਲ ਕਾਰੋਬਾਰੀ ਦੇ ਘਰ ਸੈਕਟਰ 38 ਵਿੱਚ ਗੋਲੀਬਾਰੀ ਕੀਤੀ ਸੀ। ਇਹ ਆਰੋਪੀ ਬੰਟੀ ਬੈਂਸ ਉੱਤੇ ਹੋਈ ਫਾਇਰਿੰਗ ਮਾਮਲੇ ਵਿਚ ਵੀ ਸ਼ਾਮਿਲ ਸੀ।
CIA ਸਟਾਫ ਨੇ ਸੂਚਨਾ ਦੇ ਅਧਾਰ ਉੱਤੇ ਭੁੱਖੜੀ ਦਿਆ ਜੰਗਲਾ ਦੇ ਕੋਲ ਉਸ ਨੂੰ ਘੇਰਿਆ ਗਿਆ । ਪਰ ਰਣਬੀਰ ਰਾਨੇ ਵਲੋ ਪੁਲਸ ਉੱਤੇ ਗੋਲੀਆ ਚਲਾਇਆ ਸ਼ੁਰੂ ਕਾਰ ਦਿੱਤੀਆਂ ਗਈਆ। ਜਿਸ ਤੋਂ ਬਾਅਦ CIA ਸਟਾਫ਼ ਮੋਹਾਲੀ ਨੇ ਜਵਾਬੀ ਕਰਵਾਈ ਕਰਦਿਆ ਗੋਲੀਬਾਰੀ ਕੀਤੀ । ਜਿਸ ਵਿਚ ਰਣਬੀਰ ਰਾਣੇ ਦੇ ਪੈਰ ਵਿਚ ਗੋਲੀ ਲੱਗੀ ਅਤੇ ਉਹ ਗੰਭੀਰ ਰੂਪ ਵਿਚ ਜਖਮੀ ਹੋ ਗਿਆ । ਜਿਸ ਤੋਂ ਪੁਲਸ ਨੇ ਇਸ ਗੁਰਗੇ ਨੂੰ ਹਿਰਾਸਤ ਵਿਚ ਲੈ ਕੇ ਹਸਪਤਾਲ ਵਿਚ ਦਾਖਲ ਕਰਵਾਇਆ।

