ਪਟਿਆਲਾ -(ਮਨਦੀਪ ਕੌਰ )- ਪਟਿਆਲਾ ਦੇ ਵਿੱਚੋਂ ਕੁਝ ਨੌਜਵਾਨਾਂ ਵੱਲੋਂ ਹੁੱਲੜਬਾਜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅੱਜ ਸਵੇਰੇ ਦੀ ਸੋਸ਼ਲ ਮੀਡੀਆ ਉਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ। ਕਿ ਪਟਿਆਲਾ ਦੀਆਂ ਸੜਕਾਂ ਉੱਪਰ ਤਿੰਨ ਨੌਜਵਾਨ ਜੋ ਕਿ ਐਕਟੀਵਾ ਤੇ ਸਵਾਰ ਹਨ ਅਤੇ ਹੁਲੜਬਾਜੀ ਕਰ ਰਹੇ ਹਨ। ਜਿਸ ਵਿੱਚੋਂ ਦੋ ਨੌਜਵਾਨ ਐਕਟੀਵਾ ਉੱਤੇ ਬੈਠੇ ਹਨ ਅਤੇ ਤੀਸਰਾ ਸਾਈਟ ਤੇ ਖੜਾ ਹੈ ਅਤੇ ਐਕਟੀਵਾ ਚਲਾਈ ਜਾ ਰਹੀ ਹੈ ਇਹਨਾਂ ਨੂੰ ਮਸਾ ਵੀ ਡਰ ਨਹੀਂ ਹੈ ਕਿ ਇਹਨਾਂ ਦਾ ਐਕਸੀਡੈਂਟ ਹੋ ਸਕਦਾ ਹੈ ਜਾਂ ਇਹ ਡਿਗ ਸਕਦੇ ਹਨ ਜਾਂ ਇਹਨਾਂ ਦੇ ਸੱਟ ਫੇਟ ਲੱਗ ਸਕਦੀ ਹੈ। ਜਾਂ ਇਹਨਾਂ ਦੇ ਕਾਰਨ ਹੀ ਕੋਈ ਹੋਰ ਵੱਡਾ ਹਾਦਸਾ ਵਾਪਰ ਸਕਦਾ ਹੈ।
ਵੀਡੀਓ ਵਾਇਰਲ ਹੁੰਦੇ ਆ ਹੀ ਪੰਜਾਬ ਪੁਲਿਸ ਐਕਸ਼ਨ ਦੇ ਵਿੱਚ ਆ ਗਈ ਅਤੇ ਗੱਡੀ ਦਾ ਨੰਬਰ ਟਰੇਸ ਕਰਕੇ ਇਸ ਉੱਪਰ ਮੋਟਾ ਚਲਾਣ ਕਰਕੇ ਉਹਨਾਂ ਨੂੰ ਘਰ ਭੇਜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪਟਿਆਲਾ ਪੁਲਿਸ ਵੱਲੋਂ 10 ਹਜਾਰ ਰੁਪਏ ਦਾ ਚਲਾਨ ਕੀਤਾ ਗਿਆ ਹੈ।

