ਚੰਡੀਗੜ੍ਹ -(ਮਨਦੀਪ ਕੌਰ)- ਸਵੇਰੇ ਸਵੇਰੇ ਬੱਚਿਆਂ ਦੇ ਨਾਲ ਭਰੇ ਹੋਏ ਆਟੋ ਦਾ ਕਾਰ ਦੇ ਨਾਲ ਐਕਸੀਡੈਂਟ ਹੋਣ ਦੋ ਮਗਰੋਂ ਮੌਕੇ ਤੇ ਚੀਕ ਚਿਹਾੜਾ ਪੈ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸਵੇਰੇ ਕਰੀਬ ਸ:30 ਵਜੇ ਹੋਇਆ ਜਿਸ ਵਿੱਚ ਕਈ ਵਿਦਿਆਰਥੀ ਜਖਮੀ ਹੋ ਗਏ। ਚੀਕ ਚਹਾੜਾ ਸੁਣ ਕੇ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਆਟੋ ਦੇ ਵਿੱਚੋਂ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਅਤੇ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ।
ਜਖਮੀਆਂ ਦੀ ਪਹਿਚਾਣ ਮਲੋਆ ਨਿਵਾਸੀ ਹਾਰਦਿਕ, ਅਰੂਸ਼ੀ , ਦੀਆਂ,ਨਿਸ਼ਾ ਨਿਵਾਸੀ ਝਾਮਪੁਰ, ਅੰਸ਼ੂ ਤੇ ਅਰਹਾਣ ਨਿਵਾਸੀ ਮਲੋਆ ਕਲੋਨੀ ਦੇ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵਿੱਚੋਂ ਇੱਕ ਬੱਚੇ ਦੇ ਹੱਥ ਉੱਤੇ ਫੈਕਚਰ ਹੋਇਆ ਹੈ ਜਦ ਕਿ ਬਾਕੀਆਂ ਨੂੰ ਮੁਢਲੀ ਸਹਾਇਤਾ ਦੇ ਕੇ ਛੁੱਟੀ ਦੇ ਦਿੱਤੀ ਗਈ ਹੈ।
ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਜਾਂਚ ਕਰ ਲਈ ਗਈ ਹੈ ਤੇ ਪਹਿਲੀ ਜਾਂਚ ਦੇ ਵਿੱਚ ਪਤਾ ਚੱਲਿਆ ਹੈ ਕਿ ਇਹ ਹਾਦਸਾ ਆਟੋ ਚਾਲਕ ਦੀ ਲਾਪਰਵਾਹੀ ਦੇ ਨਾਲ ਹੋਇਆ ਹੈ। ਆਟੋ ਚਾਲਕ ਆਟੋ ਨੂੰ ਬਹੁਤ ਹੀ ਤੇਜ਼ ਰਫਤਾਰ ਅਤੇ ਲਾਪਰਵਾਹੀ ਦੇ ਨਾਲ ਚਲਾ ਰਿਹਾ ਸੀ ਜਿਸ ਦੇ ਨਾਲ ਇਹ ਭਿਆਨਕ ਹਾਦਸਾ ਵਾਪਰਿਆ। ਆਟੋ ਚਾਲਕ ਦੇ ਖਿਲਾਫ ਲਾਪਰਵਾਹੀ ਨਾਲ ਆਟੋ ਚਲਾਉਣ ਦਾ ਪਰਚਾ ਦਰਜ ਕਰ ਲਿਆ ਗਿਆ ਹੈ। ਆਟੋ ਚਾਲਕ ਦੀ ਪਹਿਚਾਨ ਸੰਤੋਸ਼ ਦੇ ਰੂਪ ਵਿੱਚ ਹੋਈ ਹੈ।
ਦੂਜੇ ਤਰਫ ਕਾਰ ਚਾਲਕ ਦੀ ਪਹਿਚਾਨ ਜੀਵਨ ਲਾਲ ਵਜੋਂ ਹੋਈ ਹੈ ਇਸ ਹਾਦਸੇ ਦੇ ਵਿੱਚ ਇਸਦੀ ਕਾਰ ਵੀ ਬੁਰੀ ਤਰਹਾਂ ਨੁਕਸਾਨੀ ਗਈ ਹੈ। ਇਸ ਹਾਦਸੇ ਤੋਂ ਬਾਅਦ ਸੈਕਟਰ 39 ਵੱਲੋਂ ਆਉਣ ਵਾਲੇ ਅਤੇ ਪਿੰਡ ਮਲੋਆ ਵੱਲ ਜਾਣ ਵਾਲੇ ਰਸਤੇ ਦੇ ਵਿੱਚ ਲੰਬਾ ਜਾਮ ਲੱਗ ਗਿਆ ਹਾਦਸਾ ਗ੍ਰਸਤ ਵਾਹਨ ਸੜਕ ਉੱਤੇ ਖੜੇ ਹੋਣ ਕਰਕੇ ਆਵਾਜਾਈ ਪੂਰੀ ਤਰਹਾਂ ਠੱਪ ਹੋ ਗਈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹਾਦਸਾ ਗ੍ਰਸਤ ਵਾਹਨਾਂ ਨੂੰ ਸਾਈਡ ਕਰਵਾਇਆ ਅਤੇ ਆਵਾਜਾਈ ਨੂੰ ਬਹਾਲ ਕੀਤਾ।

