ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਬਸਤੀ ਦਾਨਿਸ਼ਮੰਦਾਂ ਦੇ ਵਿੱਚੋਂ ਤਿੰਨ ਨੌਜਵਾਨਾਂ ਨੂੰ ਤੇਜ਼ਧਾਰ ਹਥਿਆਰਾਂ ਅਤੇ ਗੈਰ ਕਾਨੂੰਨੀ ਹਥਿਆਰ ਦੇ ਨਾਲ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਤਕਰੀਬਨ 10.30 ਵਜੇ ਸ਼ੱਕ ਦੇ ਅਧਾਰ ਉੱਤੇ 3 ਨੌਜਵਾਨਾਂ ਨੂੰ ਰੋਕਿਆ ਅਤੇ ਓਹਨਾ ਦੀ ਤਲਾਸ਼ੀ ਲਈ । ਤਲਾਸ਼ੀ ਦੌਰਾਨ ਪੁਲਸ ਨੂੰ ਇਹਨਾਂ ਨੌਜਵਾਨਾਂ ਕੋਲੋ ਇੱਕ ਦੇਸੀ ਕੱਟਾ ਅਤੇ ਤੇਜ਼ਧਾਰ ਹਥਿਆਰ ਬਰਾਮਦ ਹੋਏ। ਪੁਲਿਸ ਨੇ ਇਹਨਾਂ ਤਿੰਨਾਂ ਨੌਜਵਾਨਾਂ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਹੈ ।
ਕ੍ਰਾਈਮ ਬਰਾਂਚ ਦੇ ਏਐਸਆਈ ਗੁਰਚਰਨ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਬਸਤੀ ਦਾਨਿਸ਼ਮੰਦਾ ਚੌਂਕ ਦੇ ਵਿੱਚ ਤਿੰਨ ਨੌਜਵਾਨ ਖੜੇ ਹਨ ਜਿਨਾਂ ਦੇ ਕੋਲ ਤੇਜ਼ਧਾਰ ਹਥਿਆਰ ਅਤੇ ਇੱਕ ਦੇਸੀ ਕੱਟਾ ਫੜਿਆ ਹੋਇਆ ਹੈ। ਜਦੋਂ ਉਹਨਾਂ ਨੇ ਮੌਕੇ ਉੱਤੇ ਪਹੁੰਚ ਕੇ ਨੌਜਵਾਨਾਂ ਨੂੰ ਪੁੱਛਿਆ ਤਾਂ ਤਲਾਸ਼ੀ ਲਈ ਅਤੇ ਉਹਨਾਂ ਦੇ ਕੋਲੋਂ ਇਨਲੀਗਲ ਵੈਪਨ ਅਤੇ ਤੇਜ਼ਧਾਰ ਹਥਿਆਰ ਬਰਾਮਦ ਹੋਏ।
ਇਹਨਾਂ ਨੌਜਵਾਨਾਂ ਦੀ ਪਹਿਚਾਣ ਕੁਸ਼, ਲੱਕੀ ਲਾਹੌਰੀਆ, ਅਤੇ ਰਿਤਿਕ ਪੰਡਿਤ ਨਿਵਾਸੀ ਘਾ ਮੰਡੀ ਦੇ ਰੂਪ ਦੇ ਵਿੱਚ ਹੋਈ ਹੈ। ਥਾਣਾ ਪੰਜ ਦੀ ਪੁਲਿਸ ਨੂੰ ਇਸ ਬਾਰੇ ਸੂਚਨਾ ਦੇ ਦਿੱਤੀ ਗਈ ਹੈ ਅਤੇ ਫੜੇ ਗਏ ਨੌਜਵਾਨਾਂ ਤੋਂ ਗਹਿਰਾਈ ਦੇ ਨਾਲ ਪੁੱਛ- ਤਾਸ਼ ਕੀਤੀ ਜਾ ਰਹੀ ਹੈ ਕਿ ਉਹ ਕਿਸੀ ਘਟਨਾ ਨੂੰ ਅੰਜਾਮ ਦੇਣ ਗਏ ਸਨ ਜਾਂ ਫਿਰ ਨਹੀਂ।

