ਨਿਊ ਦਿੱਲੀ -(ਮਨਦੀਪ ਕੌਰ )- ਇੰਟਰਨੈਸ਼ਨਲ ਪੱਧਰ ਉੱਤੇ ਵੱਡਾ ਝਟਕਾ ਦਿੰਦਿਆਂ ਹੋਇਆ ਇੰਟਰਪੋਲ ਨੇ ਇੱਕ ਫਰਾਰ ਦੋਸ਼ੀ ਰਿਸ਼ਭ ਬਾਈਸੋਆ ਖਿਲਾਫ” ਰੈੱਡ ਨੋਟਿਸ “ਜਾਰੀ ਕੀਤਾ ਹੈ। ਇਹ ਦੋਸ਼ੀ ਦਿੱਲੀ ਪੁਲਿਸ ਵੱਲੋਂ ਜਬਤ ਕੀਤੇ ਗਏ 13000 ਰੁਪਏ ਦੀ ਕੋਕਿਨ ਕੰਟੇਨਰ ਦੇ ਨਾਲ ਸੰਬੰਧਤ ਹੈ । ਇਸ ਨੋਟਿਸ ਦੇ ਜਾਰੀ ਹੋਣ ਤੋਂ ਬਾਅਦ ਦੁਨੀਆਂ ਭਰ ਦੀਆ ਖੁਫੀਆ ਏਜੰਸੀਆਂ ਇਸ ਮੁਜਰਿਮ ਦੀ ਭਾਲ ਕਰਨ ਦੇ ਵਿੱਚ ਲੱਗ ਗਈਆਂ ਹਨ।
ਰਿਸ਼ਭ ਨੂੰ ਅਦਾਲਤ ਵੱਲੋਂ ਪਹਿਲਾਂ ਹੀ ਭਗੋੜਾ ਕਰਾਰ ਦੇ ਦਿੱਤਾ ਗਿਆ ਹੈ । ਇਹ ਅੰਤਰ ਰਾਸ਼ਟਰੀ ਡਰੱਗ ਡੀਲਰ ਵਰਿੰਦਰ ਸਿੰਘ ਬਾਈਸੋਆ ਉਰਫ ਵੀਰੂ ਦਾ ਪੁੱਤਰ ਹੈ। ਰਿਸ਼ਭ ਕਾਰਟੇਲ ਦੀਆਂ ਗਤੀਵਿਧੀਆਂ ਵਿੱਚ ਸਿੱਧੇ ਤੌਰ ਵਿੱਚ ਯੋਗਦਾਨ ਪਾਉਂਦਾ ਹੈ। ਤਾਂ ਆਵਾਜਾਈ ਦੇ ਨਸ਼ੀਲੇ ਪਦਾਰਥਾਂ ਦੀ ਲੁਕਾਈ ਅਤੇ ਛੁਪਾਈ ਦੇ ਕੰਮ ਦਾ ਪ੍ਰਬੰਧ ਕਰਦਾ ਹੈ ।
ਜਾਂਚ ਦੇ ਦੌਰਾਨ ਇਹ ਪਤਾ ਚੱਲਿਆ ਹੈ ਕਿ ਇਹ ਨਸ਼ੀਲਾ ਪਦਾਰਥ ਦੁਬਈ ਅਤੇ ਅਮਰੀਕਾ ਦੇ ਰਸਤੇ ਭਾਰਤ ਲਿਆਇਆ ਜਾਂਦਾ ਸੀ। ਰੈਡ ਨੋਟਿਸ ਭਾਵੇਂ ਅੰਤਰਰਾਸ਼ਟਰੀ ਗਿਰਫਤਾਰੀ ਵਾਰੰਟ ਨਹੀਂ ਹੈ ਪਰ ਇਹ ਦੁਨੀਆ ਭਰ ਦੀਆਂ ਏਜੰਸੀਆਂ ਇਸ ਮੁਜਰਮ ਨੂੰ ਲੱਭਣ ਦੇ ਵਿੱਚ ਲੱਗਣ ਲਈ ਇੱਕ ਬੇਨਤੀ ਪੱਤਰ ਹੈ । ਜੋ ਯਾਤਰਾ ਨੂੰ ਸੀਮਤ ਕਰ ਸਕਦੀਆਂ ਹਨ। ਰਿਸ਼ਵ ਦੇ ਖਿਲਾਫ ਚਾਰਜ ਸ਼ੀਟ ਦਾਇਰ ਕੀਤੀ ਜਾ ਚੁੱਕੀ ਹੈ। ਪਰ ਉਹ ਅਜੇ ਤੱਕ ਗ੍ਰਿਫਤਾਰੀ ਤੋਂ ਬਚ ਰਿਹਾ ਹੈ।

