ਮੋਹਾਲੀ – (ਮਨਦੀਪ ਕੌਰ )- ਮੋਹਾਲੀ ਦੇ ਵਿੱਚੋਂ ਇੱਕ ਨਿੱਜੀ ਚੈਨਲ ਦੇ ਪੱਤਰਕਾਰ ਦੀ ਕਿਡਨੈਪਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਆਏ ਦੋ ਵਿਅਕਤੀਆਂ ਵੱਲੋਂ ਪੱਤਰਕਾਰ ਨੂੰ ਕਿਡਨੈਪ ਕੀਤਾ ਗਿਆ। ਪੀੜਿਤ ਦਾ ਨਾਮ ਗੁਰਪਿਆਰ ਸਿੰਘ ਹੈ ਜੌ ਹਮਦਰਦ TV ਚੈਨਲ ਦਾ ਨਿੱਜੀ ਪੱਤਰਕਾਰ ਹੈ।ਜਿਸ ਦੇ ਕਾਰਨ ਪੂਰੇ ਸ਼ਹਿਰ ਦੇ ਵਿੱਚ ਸਨਸਨੀ ਫੈਲ ਗਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਇਹ ਨਿਹੰਗ ਸਿੰਘ ਮੁਹਾਲੀ ਸਥਿਤ ਪੱਤਰਕਾਰ ਦੇ ਦਫਤਰ ਦੇ ਵਿੱਚ ਗਏ । ਅਤੇ ਅਪਹਰਣ ਤੋਂ ਬਾਅਦ ਉਸ ਪੱਤਰਕਾਰ ਨੂੰ ਉਹ ਚੁੱਕ ਕੇ ਕੋਟਕਪੂਰਾ ਲੈ ਗਏ। ਜਿੱਥੇ ਪੱਤਰਕਾਰ ਦੇ ਵੱਲੋਂ ਥੋੜੀ ਦਲੇਰੀ ਦਿਖਾਉਂਦੇ ਹੋਏ ਆਪਣੇ ਆਪ ਨੂੰ ਕਿਡਨੈਪਰਾਂ ਦੇ ਚੁੰਗਲ ਦੇ ਵਿੱਚੋਂ ਛੁਡਾਇਆ ਗਿਆ ਅਤੇ ਬਾਜ਼ਾਰ ਦੇ ਵਿੱਚ ਜਾ ਕੇ ਜੋਰ-ਜੋਰ ਦੀ ਮਦਦ ਦੀ ਗੁਹਾਰ ਲਗਾਉਣੀ ਸ਼ੁਰੂ ਕੀਤੀ।
ਜਦੋਂ ਆਸ ਪਾਸ ਦੇ ਲੋਕ ਇਕੱਠੇ ਹੋਣ ਲੱਗੇ ਤਾਂ ਪੀੜਿਤ ਪੱਤਰਕਾਰ ਗੁਰਪਿਆਰ ਸਿੰਘ ਵੱਲੋਂ ਆਪਣੀ ਸਾਰੀ ਦਾਸਤਾਨ ਲੋਕਾਂ ਨੂੰ ਦੱਸੀ ਗਈ ਕਿ ਕਿਸ ਤਰ੍ਹਾਂ ਉਸਨੂੰ ਕਿਡਨੈਪ ਕਰਕੇ ਇਥੇ ਲੈ ਕੇ ਆਏ ਹਨ। ਲੋਕਾਂ ਨੂੰ ਇਕੱਠੇ ਹੁੰਦੇ ਦੇਖ ਕੇ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਆਏ ਕਿਡਨੈਪਰ ਉਥੋਂ ਫਰਾਰ ਹੋ ਗਏ।
ਲੋਕਾਂ ਵੱਲੋਂ ਉੱਥੇ ਪੁਲਿਸ ਨੂੰ ਫੋਨ ਕੀਤਾ ਗਿਆ ਅਤੇ ਪੁਲਿਸ ਨੂੰ ਇਸ ਮਾਮਲੇ ਦੀ ਪੂਰੀ ਸੂਚਨਾ ਦਿੱਤੀ ਗਈ। ਪੁਲਿਸ ਵੱਲੋਂ ਕਿਡਨੈਪਰਾ ਨੂੰ ਫੜ ਲਿਆ ਗਿਆ ਹੈ। ਸੂਤਰਾਂ ਤੋਂ ਵੀ ਨਹੀਂ ਜਾਣਕਾਰੀ ਦੇ ਅਨੁਸਾਰ ਕਿਡਨੈਪਰਾ ਨੂੰ ਮੋਹਾਲੀ ਵਾਪਸ ਲੈ ਕੇ ਆਇਆ ਜਾ ਰਿਹਾ ਹੈ ਮੁਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਇਹ ਕਿਸੇ ਪੈਸਿਆਂ ਦੇ ਲੈਣ ਦੇਣ ਦੇ ਕਰ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਜਾਣਕਾਰੀ ਮਿਲੀ ਹੈ ਕਿ ਰਸਤੇ ਦੇ ਵਿੱਚ ਪੱਤਰਕਾਰ ਦੇ ਨਾਲ ਕੁੱਟਮਾਰ ਵੀ ਕੀਤੀ ਗਈ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਗਹਿਨਤਾਂ ਦੇ ਨਾਲ ਜਾਂਚ ਕੀਤੀ ਜਾ ਰਹੀ।

