ਅੰਮ੍ਰਿਤਸਰ -(ਮਨਦੀਪ ਕੌਰ )- ਅੰਮ੍ਰਿਤਸਰ ਦੇ ਵਿੱਚ ਪਤੀ-ਪਤਨੀ ਦੀ ਇੱਕ ਮਾਮਲੀ ਜਿਹੀ ਲੜਾਈ ਵਲੋ ਹਿੰਸਕ ਰੂਪ ਧਾਰ ਲੈਣ ਦੀ ਖਬਰ ਸਾਹਮਣੇ ਆਈ ਹੈ। ਜਿਸ ਵਿੱਚ ਇੱਕ ਪਤੀ ਵੱਲੋਂ ਆਪਣੀ ਪਤੀ ਦਾ ਗਲਾ ਵੱਢ ਕੇ ਉਸਦੀ ਹੱਤਿਆ ਕਰ ਦਿੱਤੀ ਗਈ। ਥਾਣਾ ਰਾਜਾਸਾਂਸੀ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਆਰੋਪੀ ਦੀ ਭਾਲ ਸ਼ੁਰੂ ਕਰ ਦਿੱਤੀ।
ਟਿੱਕਾ ਰਾਮ ਵਣਜਾਰੇ ਨੇ ਦੱਸਿਆ ਕਿ ਉਹ ਅਤੇ ਉਸ ਦਾ ਪਰਿਵਾਰ ਦੀਪਕ ਦੁਗਲ ਦੇ ਇੱਟਾਂ ਦੇ ਭੱਠੇ ਉੱਤੇ ਕੰਮ ਕਰਦਾ ਹੈ ਅਤੇ ਨੰਦ ਕਿਸ਼ੋਰ ਅਤੇ ਉਸ ਦੀ ਪਤਨੀ ਮ੍ਰਿਤਕ ਜੋਤੀ ਬਾਈ ਵੀ ਉਸੇ ਭੱਠੇ ਉੱਤੇ ਹੀ ਕੰਮ ਕਰਦੇ ਹਨ। ਕੰਮ ਖਤਮ ਕਰਨ ਤੋਂ ਬਾਅਦ ਉਹ ਆਪਣੀ ਝੋਪੜੀ ਦੇ ਵਿੱਚ ਚਲੇ ਗਏ ਜਿੱਥੇ ਦੇਰ ਰਾਤ ਨੰਦ ਕਿਸ਼ੋਰ ਅਤੇ ਉਸਦੀ ਪਤਨੀ ਜੋਤੀ ਬਾਈ ਦੇ ਵਿੱਚ ਕਿਸੀ ਗੱਲ ਨੂੰ ਲੈ ਕੇ ਬਹਿਨਸ ਹੋ ਗਈ ਜਿਸਦੇ ਚਲਦੇ ਨੰਦ ਕਿਸ਼ੋਰ ਵੱਲੋਂ ਜੋਤੀ ਬਾਈ ਦੇ ਉੱਤੇ ਕਹੀ ਦੇ ਨਾਲ ਹਮਲਾ ਕਰ ਦਿੱਤਾ ਗਿਆ। ਕਹੀ ਜੋਤੀ ਬਾਈ ਦੇ ਮੋਢੇ ਉੱਤੇ ਅਤੇ ਗਰਦਨ ਉੱਤੇ ਲੱਗੀ ਜਿਸ ਤੋਂ ਬਾਅਦ ਉਹ ਜਖਮੀ ਹਾਲਤ ਦੇ ਵਿੱਚ ਥੱਲੇ ਡਿੱਗ ਗਈ ਜਿੱਥੇ ਉਸਦੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

