ਲੁਧਿਆਣਾ -(ਮਨਦੀਪ ਕੌਰ )- ਲੁਧਿਆਣਾ ਦੇ ਜਗਰਾਵਾਂ ਦੇ ਵਿੱਚ ਐਸਐਸਪੀ ਦੇ ਦਫਤਰ ਦੀ ਕੁਛ ਹੀ ਦੂਰੀ ਉੱਤੇ ਕਬੱਡੀ ਖਿਲਾੜੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਹਸਪਤਾਲ ਦੇ ਕੋਲ ਐਸਐਸਪੀ ਦਫਤਰ ਦੀ ਕੁਛ ਹੀ ਦੂਰੀ ਉੱਤੇ ਅਨ ਪਛਾਤੇ ਵਿਅਕਤੀਆਂ ਦੇ ਵੱਲੋਂ ਇੱਕ ਕਬੱਡੀ ਖਿਡਾਰੀ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਮ੍ਰਿਤਕ ਦੀ ਪਹਿਚਾਨ ਤੇਜਪਾਲ ਸਿੰਘ ਉਮਰ 26 ਸਾਲ ਨਿਵਾਸੀ ਪਿੰਡ ਗਿੱਦੜਵਿੰਡੀ ਦੇ ਰੂਪ ਵਿੱਚ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਉੱਤੇ ਪਹੁੰਚ ਗਈ ਅਤੇ ਬਾਡੀ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਆਰੋਪੀਆਂ ਦੇ ਵੱਲੋਂ ਪਹਿਲਾਂ ਅੱਧਾ ਘੰਟਾ ਕਬੱਡੀ ਖਿਡਾਰੀ ਨੂੰ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਅਤੇ ਉਸ ਤੋਂ ਬਾਅਦ ਉਸਦੇ ਗੋਲੀਆਂ ਚਲਾਈਆਂ ਗਈਆਂ । ਕਤਲ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਲੀਜ ਸੀਸੀਟੀਵੀ ਖੰਗਾਲ ਰਹੀ ਹੈ ਅਤੇ ਆਸ ਪਾਸ ਦੇ ਲੋਕਾਂ ਕੋਲੋਂ ਕੁਝ ਪੜਤਾਲ ਕਰ ਰਹੀ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਹਸਪਤਾਲ ਦੇ ਬਾਹਰ ਕਬੱਡੀ ਖਿਲਾੜੀ ਤੇ ਗੋਲੀਆਂ ਚਲਾਈਆਂ ਗਈਆਂ ਉਸ ਹਸਪਤਾਲ ਦੇ ਬਾਹਰ ਜੋ ਸੀਸੀਟੀਵੀ ਲੱਗੇ ਹੋਏ ਹਨ ਉਹ ਬੰਦ ਪਏ ਹਨ।

