ਮੁੰਬਈ -(ਮਨਦੀਪ ਕੌਰ )- KBC ਦੇ ਵਿੱਚ ਸ਼ਾਮਿਲ ਹੋਣ ਅਤੇ ਅਮਿਤਾਭ ਬੱਚਨ ਦੇ ਪੈਰੀ ਹੱਥ ਲਗਾਉਣ ਉੱਤੇ ਚੱਲ ਰਹੇ ਵਿਵਾਦ ਉੱਤੇ ਅੱਜ ਗਾਇਕ ਅਤੇ ਅਦਾਕਾਰਾ ਦਲਜੀਤ ਦੁਸਾਂਝ ਵੱਲੋਂ ਆਪਣੀ ਚੁੱਪੀ ਤੋੜੀ ਗਈ ਹੈ ਅੱਜ ਉਹਨਾਂ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਦੱਸ ਦਈਏ ਕਿ ਇਸ ਵਿਵਾਦ ਨੂੰ ਲੈ ਕੇ ਸਿੱਖ ਸਿੱਖ ਫੋਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਦਲਜੀਤ ਦੋਸ਼ਾਂਜ ਨੂੰ ਧਮਕੀ ਦਿੱਤੀ ਗਈ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਦਿਲਜੀਤ ਦੁਸਾਂਝ ਵੱਲੋਂ ਅਮਿਤਾਭ ਬਚਣ ਦੇ ਪੈਰੀ ਹੱਥ ਲਗਾਉਣਾ ,1984 ਦੇ ਵਿੱਚ ਹੋਏ ਕਤਲੇਆਮ ਦੰਗਿਆਂ ਦੇ ਵਿੱਚ ਮਾਰੇ ਗਏ ਸਾਰੇ ਸਿੱਖਾਂ ਦਾ ਨਿਰਾਦਰ ਹੈ।
ਦੱਸ ਦਈਏ ਕਿ ਅਮਿਤਾਭ ਬੱਚਨ ਨੇ 1984 ਦੇ ਵਿੱਚ ਦੰਗਾ ਭੜਕਾਊ ਬਿਆਨ ਦਿੱਤੇ ਸਨ ਜਿਸ ਦੇ ਕਾਰਨ ਬਹੁਤ ਸਾਰੇ ਸਿੱਖ ਜਿਨਾਂ ਦੇ ਵਿੱਚ ਬੱਚੇ ਅਤੇ ਮਹਿਲਾਵਾਂ ਵੀ ਸ਼ਾਮਿਲ ਸਨ ਉਹਨਾਂ ਨੂੰ ਸ਼ਰੇਆਮ ਕਤਲ ਕੀਤਾ ਗਿਆ। ਜਿਸ ਦਾ ਰੋਸ਼ ਅੱਜ ਵੀ ਸਿੱਖਾਂ ਦੇ ਵਿੱਚ ਪਾਇਆ ਜਾ ਰਿਹਾ ਹੈ ਅਤੇ ਇਸੇ ਦੇ ਚਲਦੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਦਲਜੀਤ ਦੋਸ਼ਾਂ ਨੂੰ ਇਹ ਧਮਕੀ ਦਿੱਤੀ ਗਈ ਹੈ।
ਇਸੇ ਵਿਵਾਦ ਨੂੰ ਲੈ ਕੇ ਦਿਲਜੀਤ ਦੋਸ਼ਾਂਜ ਵੱਲੋਂ ਅੱਜ ਇੱਕ ਪੋਸਟ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਸਪਸ਼ਟ ਰੂਪ ਨਾਲ ਕਿਹਾ ਹੈ ਕਿ ਕੇਬੀਸੀ ਦੇ ਵਿੱਚ ਉਹ ਕਿਸੇ ਗਾਣੇ ਜਾਂ ਫਿਲਮ ਦੀ ਪ੍ਰਮੋਸ਼ਨ ਦੇ ਲਈ ਨਹੀਂ ਗਏ ਸਨ। ਉਹ ਪੰਜਾਬ ਲਈ ਗਏ ਸਨ ਪੰਜਾਬ ਦੇ ਲੋਕਾਂ ਦੇ ਲਈ ਗਏ ਸਨ ਅਤੇ ਪੰਜਾਬ ਦੇ ਹੜ ਪੀੜਿਤ ਪਰਿਵਾਰਾਂ ਦੀ ਗੱਲ ਨੈਸ਼ਨਲ ਪੱਧਰ ਉੱਤੇ ਰੱਖਣ ਦੇ ਲਈ ਗਏ ਸਨ ਤਾਂ ਜੋ ਲੋਗ ਉਹਨਾਂ ਨੂੰ ਡੋਨੇਟ ਕਰ ਸਕਣ।
ਦਿਲਜੀਤ ਦੁਸਾਂਝ ਨੇ ਇਸ ਗੱਲ ਉੱਤੇ ਜੋਰ ਦਿੱਤਾ ਹੈ ਕਿ ਉਹ ਕੇਬੀਸੀ ਦੇ ਵਿੱਚ ਪੰਜਾਬ ਦੇ ਵਿੱਚ ਹੜ ਪੀੜਤ ਪਰਿਵਾਰਾਂ ਦੇ ਲਈ ਗਏ ਸਨ ਤਾਂ ਕਿ ਉਹਨਾਂ ਦੀ ਗੱਲ ਉਹ ਨੈਸ਼ਨਲ ਪੱਧਰ ਤੱਕ ਰੱਖ ਸਕਨ। ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਉਹ ਹਾੜ ਪੀੜਿਤ ਪਰਿਵਾਰਾਂ ਦੇ ਲਈ ਆਪਣੇ ਪੱਧਰ ਉੱਤੇ ਜੋ ਵੀ ਕਰ ਸਕੇ ਉਹ ਕਰਨਗੇ ਅਤੇ ਉਹਨਾਂ ਦੀ ਗੱਲ ਨੂੰ ਨੈਸ਼ਨਲ ਪੱਧਰ ਉੱਤੇ ਲੈ ਕੇ ਜਾਣਗੇ।
ਇਸ ਤੋਂ ਇਲਾਵਾ ਦਲਜੀਤ ਦੋਸ਼ਾਂਜ ਵੱਲੋਂ ਜਦੋਂ ਕੇਬੀਸੀ ਦੇ ਵਿੱਚ ਐਂਟਰੀ ਲਏ ਗਏ ਤਾਂ ਉਹਨਾਂ ਨੇ ਇੱਕ ਗਾਣਾ ਗਾਇਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ “ਮੈਂ ਹੂੰ ਪੰਜਾਬ”।
ਇਸ ਪੰਜਾਬ ਦੇ ਪੁੱਤਰ ਦਾ ਸਵਾਗਤ ਅਮਿਤਾਭ ਬੱਚਨ ਵੱਲੋਂ ਬੜੇ ਹੀ ਇੱਜਤ ਅਤੇ ਮਾਣ ਦੇ ਨਾਲ ਕੀਤਾ ਗਿਆ। ਨਾਲ ਹੀ ਉਹਨਾਂ ਨੇ ਐਂਟਰੀ ਲੈਂਦੇ ਇਹ ਵੀ ਕਿਹਾ ਕਿ ਉਹਨਾਂ ਨੇ ਇਥੋਂ ਜੋ ਵੀ ਪੈਸੇ ਜਿੱਤੇ ਹਨ ਉਹ ਹੜ ਪੀੜਿਤ ਪਰਿਵਾਰਾਂ ਨੂੰ ਡੋਨੇਟ ਕਰਨਗੇ। ਦੱਸ ਦਈਏ ਇਸ ਤੋਂ ਪਹਿਲਾਂ ਦਲਜੀਤ ਦੋਸਾਂਝ ਵੱਲੋਂ 10 ਹੜ ਪੀੜਿਤ ਪਿੰਡਾਂ ਨੂੰ ਗੋਦ ਵੀ ਲਿਆ ਗਿਆ ਹੈ।

