ਜਲੰਧਰ -(ਮਨਦੀਪ ਕੌਰ )- ਜਲੰਧਰ ਦੇ ਵਿੱਚ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਹੀ ਜਾ ਰਹੀਆਂ ਹਨ। ਅਜਿਹਾ ਹੀ ਇੱਕ ਲੁੱਟ ਖੋਹ ਦਾ ਮਾਮਲਾ ਜਲੰਧਰ ਦੇ ਸੁਨਿਆਰਾ ਬਾਜ਼ਾਰ ਦੇ ਵਿੱਚੋਂ ਦੇਖਣ ਨੂੰ ਮਿਲਿਆ ਹੈ । ਜਿੱਥੇ ਗਨ ਪੁਆਇੰਟ ਦੇ ਉੱਪਰ ਸੁਨਿਆਰਾ ਬਾਜ਼ਾਰ ਦੇ ਵਿੱਚੋਂ ਵਿਜੇ ਸੁਨਿਆਰਾ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਪੀੜਿਤ ਨੇ ਦੱਸਿਆ ਕਿ ਲੁਟੇਰੇ ਦੋ ਲੱਖ ਰੁਪਇਆ ਨਗਦੀ ਅਤੇ ਬਾਕੀ ਸੋਹਣੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਇਸ ਘਟਨਾ ਨੂੰ ਲੈ ਕੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ।
ਇਸ ਤੋਂ ਬਾਅਦ ਪੀੜਿਤ ਨੇ ਇਸ ਸਾਰੀ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਮੌਕੇ ਉਤੇ ਪਹੁੰਚ ਕੇ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ। ਜਾਂਚ ਵਿੱਚ ਆਸ ਪਾਸ ਦੇ ਸੀਸੀ ਟੀਵੀ ਕੈਮਰਾ ਖੰਗਾਲੇ ਜਾ ਰਹੇ ਹਨ। ਪੀੜੀਤ ਦੇ ਅਨੁਸਾਰ ਦੁਕਾਨ ਦੇ ਅੰਦਰ ਤਿੰਨ ਲੁਟੇਰੇ ਪਿਸਤੋਲ ਦੀ ਨੌਕ ਉੱਤੇ ਆਏ ਅਤੇ ਦੋ ਲੱਖ ਲੱਖ ਰੁਪਏ ਕੈਸ਼ ਅਤੇ ਬਾਕੀ ਗਹਿਣੇ ਲੈ ਕੇ ਚਲੇ ਗਏ। ਪੀੜਿਤ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਉਹਨਾਂ ਦੇ ਨਾਲ ਹੱਥਾ ਪਾਈ ਵੀ ਹੋਈ ਲੇਕਿਨ ਉਹ ਨਾਕਾਮ ਰਹੇ ਬਾਕੀ ਬਾਜ਼ਾਰ ਵਾਸੀਆਂ ਵੱਲੋਂ ਵੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਲੇਕਿਨ ਲੁਟੇਰੇ ਬੰਦੂਕ ਦੀ ਨੋਕ ਉੱਤੇ ਮੌਕੇ ਤੋਂ ਫਰਾਰ ਹੋ ਗਏ।
ਘਟਨਾ ਨੂੰ ਲੈ ਕੇ ਸੁਨਿਆਰਾ ਬਾਜ਼ਾਰ ਦੇ ਵਿੱਚ ਰੋਸ਼ ਪਾਇਆ ਜਾ ਰਿਹਾ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਦਿਨ ਦਿਹਾੜੇ ਵੀ ਕੋਈ ਦੁਕਾਨਦਾਰ ਸੇਫ ਨਹੀਂ ਹੈ। ਉਹਨਾਂ ਨੇ ਆਰੋਪੀਆਂ ਨੂੰ ਜਲਦੀ ਤੋਂ ਜਲਦੀ ਫੜਨ ਦੀ ਮੰਗ ਕੀਤੀ ਹੈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਅਗਰ ਪੁਲਿਸ ਬਣਦੀ ਸਖਤ ਤੋਂ ਸਖਤ ਅਤੇ ਜਲਦੀ ਤੋਂ ਜਲਦੀ ਕਾਰਵਾਈ ਨਹੀਂ ਕਰਦੀ ਤਾਂ ਉਹ ਦੁਕਾਨਾਂ ਬੰਦ ਕਰਕੇ ਧਰਨਾ ਪ੍ਰਦਰਸ਼ਨ ਕਰਨਗੇ।
ਇਸ ਦੇ ਨਾਲ ਹੀ ਇਸ ਘਟਨਾ ਦੀ ਸੀਸੀਟੀਵੀ ਸਾਹਮਣੇ ਵੀ ਆਈ ਹੈ ਜਿਸ ਦੇ ਵਿੱਚ ਸਾਫ ਤੌਰ ਤੇ ਦੇਖਿਆ ਜਾ ਰਿਹਾ ਹੈ ਕਿ ਤਿੰਨ ਲੁਟੇਰੇ ਬੰਦੂਕ ਦੀ ਨੌਕ ਉੱਤੇ ਦੁਕਾਨ ਦੇ ਅੰਦਰ ਦਾਖਿਲ ਹੁੰਦੇ ਹਨ ਅਤੇ ਦੁਕਾਨ ਦੇ ਮਾਲਕ ਨੂੰ ਬੁਲਾ ਕੇ ਉਸ ਕੋਲੋਂ ਨਕਦੀ ਕਢਵਾਉਣ ਲੱਗਦੇ ਹਨ ਇਹ ਸਾਰਾ ਕੁਝ ਦੇਖਦੇ ਦੁਕਾਨ ਮਾਲਕ ਦਾ ਬੇਟਾ ਡਰ ਗਿਆ ਅਤੇ ਨਗਦੀ ਕੱਢ ਕੇ ਉਹਨਾਂ ਨੂੰ ਦੇਣ ਲੱਗਾ ਪੀੜਿਤ ਦਾ ਕਹਿਣਾ ਹੈ ਕਿ 2 ਲੱਖ ਤੋਂ ਅਧਿਕ ਦੀ ਨਗਦੀ ਦੁਕਾਨ ਉੱਤੇ ਸੀ ਅਤੇ ਬਾਕੀ ਸੋਨੇ ਦੇ ਗਹਿਣੇ ਜੋ ਕਿ ਕੈਸ਼ ਲੈਣ ਤੋਂ ਬਾਅਦ ਲੁਟੇਰਿਆਂ ਵੱਲੋਂ ਦੋ ਮਿਨਟ ਦੇ ਅੰਦਰ ਲੁੱਟੇ ਗਏ। ਪੀੜਿਤ ਦੁਕਾਨਦਾਰ ਮਾਲਕ ਦੇ ਬੇਟੇ ਨੇ ਦੱਸਿਆ ਕਿ ਉਹ ਬਹੁਤ ਜਿਆਦਾ ਡਰ ਗਿਆ ਸੀ ਅਤੇ ਉਸਨੂੰ ਜਾਨੋ ਮਾਰਨ ਦੀ ਧਮਕੀ ਵੀ ਦੇ ਰਹੇ ਸਨ। ਦੋ ਮਿਨਟ ਤੋਂ ਬਾਅਦ ਉਹ ਲੁਟੇਰੇ ਫਰਾਰ ਹੋ ਗਏ ਜਦੋਂ ਉਸ ਨੇ ਬਾਹਰ ਆ ਕੇ ਰੋਲਾ ਪਾਇਆ ਤਾਂ ਸਾਰਾ ਬਾਜ਼ਾਰ ਇਕੱਠਾ ਹੋ ਗਿਆ ਪਰ ਕੋਈ ਫਾਇਦਾ ਨਹੀਂ ਹੋਇਆ ਕਿਉਕਿ ਉਦੋਂ ਤੱਕ ਲੁਟੇਰੇ ਫਰਾਰ ਹੋ ਚੁੱਕੇ ਸਨ।

