ਜਲੰਧਰ -(ਮਨਦੀਪ ਕੌਰ )- ਪੰਜਾਬ ਪੁਲਿਸ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਦੇ ਚਲਦੇ ਹੀ ਨਗਰ ਨਿਗਮ ਅਤੇ ਪੰਜਾਬ ਪੁਲਿਸ ਵੱਲੋਂ ਅਲੀ ਮੁਹੱਲੇ ਦੇ ਵਿੱਚ ਨਸ਼ਾ ਤਸਕਰ ਦੇ ਘਰ ਉੱਤੇ ਸਖਤ ਕਾਰਵਾਈ ਕੀਤੀ ਗਈ ਹੈ । ਇਸੇ ਦੌਰਾਨ ਅਲੀ ਮਹੱਲੇ ਦੇ ਵਿੱਚ ਏਡੀਸੀਪੀ ਆਕ੍ਰਿਸ਼ੀ ਜੈਨ ਦੇ ਨਾਲ ਭਾਰੀ ਮਾਤਰਾ ਦੇ ਵਿੱਚ ਪੁਲਿਸ ਤੈਨਾਤ ਹੈ। ਇਹ ਕਾਰਵਾਈ ਕਪੂਰਥਲਾ ਦੇ ਵਿੱਚ ਬੰਦ ਅਮਰਜੀਤ ਨਿਵਾਸੀ ਅਲੀ ਮਹੱਲਾ ਦੇ ਘਰ ਉੱਪਰ ਕੀਤੀ ਜਾ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਅਮਰਜੀਤ ਇਸ ਸਮੇਂ ਕਪੂਰਥਲਾ ਜੇਲ ਦੇ ਵਿੱਚ ਬੰਦ ਹੈ ਅਤੇ ਉਸ ਦੇ ਉੱਤੇ 10 NDPS ਦੇ ਮਾਮਲੇ ਦਰਜ ਹਨ। ਦੱਸਿਆ ਜਾ ਰਿਹਾ ਹੈ ਕਿ ਨਗਰ ਨਿਗਮ ਵੱਲੋਂ ਅਮਰਜੀਤ ਦੇ ਘਰ ਨਜਾਇਜ਼ ਬਿਲਡਿੰਗ ਨੂੰ ਲੈ ਕੇ ਕਈ ਵਾਰੀ ਨੋਟਿਸ ਭੇਜੇ ਗਏ ਪਰ ਉਹਨਾਂ ਵੱਲੋਂ ਕੋਈ ਜਵਾਬ ਨਾ ਮਿਲਣ ਦੇ ਕਾਰਨ ਅੱਜ ਅਜਿਹੀ ਕਾਰਵਾਈ ਕੀਤੀ ਜਾ ਰਹੀ ਹੈ।

