ਚੰਡੀਗੜ੍ਹ -(ਮਨਦੀਪ ਕੌਰ )- ਚੰਡੀਗੜ੍ਹ ਦੇ ਵਿੱਚੋਂ ਸੇਵਾ ਮੁਕਤ ਹੋਏ ਡੀਐਸਪੀ ਨੇ ਆਪ ਆਗੂ ਨਿਤਿਨ ਨੰਦਾ ਉੱਤੇ ਗੋਲੀ ਚਲਾ ਦਿੱਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਡੀਐਸਪੀ ਦਿਲਸ਼ੇਰ ਸਿੰਘ ਅਤੇ ਨਿਤਿਨ ਨੰਦਾ ਸ੍ਰੀ ਅਨੰਦਪੁਰ ਸਾਹਿਬ ਦੇ ਮੰਦਰ ਵਿੱਚ ਮੌਜੂਦ ਸਨ ਜਿੱਥੇ ਦੋਨਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਅਤੇ ਇਸੇ ਬਹਿਸ ਦੇ ਦੌਰਾਨ ਸੇਵਾ ਮੁਕਤ ਡੀਐਸਪੀ ਦਿਲਸ਼ੇਰ ਸਿੰਘ ਨੇ ਆਪਣੀ ਲਾਈਸੈਂਸੀ ਰਿਵਾਲਵਰ ਦੇ ਵਿੱਚੋਂ ਨਿਤਿਨ ਨੰਦਾ ਉੱਤੇ ਗੋਲੀਆਂ ਚਲਾ ਦਿੱਤੀਆਂ।
ਦੱਸਿਆ ਜਾ ਰਿਹਾ ਹੈ ਕਿ ਸੇਵਾ ਮੁਕਤ ਦਿਲ ਸ਼ੇਰ ਸਿੰਘ ਵੱਲੋਂ ਦੋ ਗੋਲੀਆਂ ਚਲਾਈਆਂ ਗਈਆਂ। ਨਿਤਿਨ ਨੰਦਾ ਨੂੰ ਜਖਮੀ ਹਾਲਤ ਦੇ ਵਿੱਚ ਸਿਵਿਲ ਹਸਪਤਾਲ ਦੇ ਵਿੱਚ ਲੈ ਜਾਇਆ ਗਿਆ। ਜਿੱਥੇ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਨਿਤਿਨ ਨੰਦਾ ਇਸ ਤੋਂ ਪਹਿਲਾਂ ਰੋਪੜ ਦੇ ਵਿੱਚ ਸ਼ਿਵ ਸੈਨਾ ਆਗੂ ਦੇ ਤੌਰ ਤੇ ਕੰਮ ਕਰਦੇ ਸਨ ਤੇ ਕੁਝ ਸਮੇਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਸਨ।
ਜਾਣਕਾਰੀ ਦੇ ਮੁਤਾਬਿਕ ਸ਼੍ਰੀ ਆਨੰਦਪੁਰ ਸਾਹਿਬ ਦੇ ਪਿੰਡ ਅਗਮਪੁਰ ਦੇ ਵਿੱਚ ਦੋਨਾਂ ਦੇ ਵਿੱਚ ਮਾਮੂਲੀ ਜਿਹੀ ਬੈਂਸ ਹੋਈ ਜਿਸ ਦੇ ਚਲਦੇ ਸੇਵਾ ਮੁਕਤ ਡੀਐਸਪੀ ਦਿਲਸ਼ੇਰ ਸਿੰਘ ਨੇ ਨਿਤਿਨ ਨੰਦਾ ਉੱਤੇ ਗੋਲੀ ਚਲਾ ਦਿੱਤੀ।

