ਐਂਟਰਟੇਨਮੈਂਟ ਡੈਸਕ- ਵਿਦੇਸ਼ੀ ਧਰਤੀ ਉੱਤੇ ਗੈਂਗਸਟਰ ਹਮਲਿਆਂ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਕੈਨੇਡਾ ਦੇ ਵਿੱਚੋਂ ਸਾਹਮਣੇ ਆਇਆ ਹੈ ਜਿੱਥੇ ਪੰਜਾਬੀ ਸਿੰਗਰ ਚੰਨੀ ਨਟਨ ਦੇ ਘਰ ਉੱਪਰ ਗੋਲੀਬਾਰੀ ਕੀਤੀ ਗਈ ਹੈ। ਪਿਛਲੇ 2 ਦਿਨਾਂ ਦੇ ਵਿੱਚ ਪੰਜਾਬੀ ਸਿੰਗਰ ਨੂੰ ਨਿਸ਼ਾਨਾ ਬਣਾਉਣ ਦੀ ਇਸ ਘਟਨਾ ਨੂੰ ਦੂਜੀ ਵਾਰ ਅੰਜਾਮ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪੰਜਾਬੀ ਸਿੰਗਰ ਤੇਜੀ ਕਾਹਲੋ ਦੇ ਘਰ ਉੱਪਰ ਵੀ ਕਈ ਰਾਊਂਡ ਫਾਇਰ ਕੀਤੇ ਗਏ ਸਨ।
ਇਹ ਵੀ ਪੜ੍ਹੋ:-ਪ੍ਰਤਾਪ ਬਾਗ ਦੇ ਕੋਲ ਤੇਜ ਰਫਤਾਰ ਕਾਰ ਨੇ ਸਾਈਕਲ ਸਵਾਰ ਨੂੰ ਮਾਰੀ ਜੋਰਦਾਰ ਟੱਕਰ। ਮੌਤ।
ਪੰਜਾਬੀ ਸਿੰਗਰ ਚੰਨੀ ਨਟਨ ਦੇ ਘਰ ਉੱਪਰ ਹੋਈ ਗੋਲੀਬਾਰੀ ਦੀ ਜਿੰਮੇਵਾਰੀ ਲੋਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਗੋਲਡੀ ਬਰਾੜ ਵੱਲੋਂ ਲਈ ਗਈ ਹੈ। ਗੈਂਗਸਟਰਾਂ ਨੇ ਇਹ ਗੱਲ ਸਾਫ ਤੌਰ ਤੇ ਕਹੀ ਹੈ ਕਿ ਉਹਨਾਂ ਦੀ ਚੰਨੀ ਨਟਨ ਦੇ ਨਾਲ ਕੋਈ ਵੀ ਨਿੱਜੀ ਦੁਸ਼ਮਣੀ ਨਹੀਂ ਹੈ ਪਰ ਉਸ ਦੇ ਸਰਦਾਰ ਖਹਿਰਾ ਦੇ ਨਾਲ ਵੱਧ ਰਹੇ ਸਬੰਧਾ ਕਰਕੇ ਉਸ ਨੂੰ ਚੇਤਾਵਨੀ ਦਿੱਤੀ ਗਈ ਹੈ। ਗੋਲਡੀ ਢਿੱਲੋ ਵੱਲੋਂ ਇਹ ਗੱਲ ਵੀ ਸਾਫ ਕੀਤੀ ਗਈ ਹੈ ਕਿ ਕਿਸੇ ਵੀ ਪੰਜਾਬੀ ਸਿੰਗਰ ਵੱਲੋਂ ਸਰਦਾਰ ਖਹਿਰਾ ਦੇ ਨਾਲ ਕੋਈ ਸੰਬੰਧ ਰੱਖਿਆ ਗਿਆ ਜਾਂ ਉਸਦੇ ਨਾਲ ਕੋਈ ਕੰਮ ਕੀਤਾ ਗਿਆ ਤਾਂ ਉਸਦੇ ਅੰਜਾਮ ਉਹਨਾਂ ਨੂੰ ਭੁਗਤਨੇ ਪੈਣਗੇ।
ਨਾਲ ਦੀ ਨਾਲ ਗੈਂਗਸਟਰਾਂ ਨੇ ਸਰਦਾਰ ਖਹਿਰਾ ਨੂੰ ਭਵਿੱਖ ਦੇ ਵਿੱਚ ਨੁਕਸਾਨ ਪਹੁੰਚਾਉਣ ਦੀ ਗੱਲ ਵੀ ਕੀਤੀ ਹੈ । ਗੋਲਡੀ ਬਰਾੜ ਨੇ ਇਹ ਗੱਲ ਸਾਫ ਕਰ ਦਿੱਤੀ ਕਿ ਉਸ ਦਾ ਚੰਨੀ ਨਟਨ ਦੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ ਬਸ ਉਸ ਦੇ ਘਰ ਉੱਪਰ ਫਾਇਰਿੰਗ ਦਾ ਮਤਲਬ ਇਹ ਹੈ ਕਿ ਉਸਦੇ ਸਬੰਧ ਸਰਦਾਰ ਖਹਿਰਾ ਦੇ ਨਾਲ ਵੱਧ ਰਹੇ ਹਨ ਜੋ ਕਿ ਉਸ ਲਈ ਨੁਕਸਾਨ ਦੇਹ ਹੈ। ਜਿਗਰ ਯੋਗ ਹੈ ਕਿ ਪਿਛਲੇ ਕੁਝ ਸਮੇਂ ਪਹਿਲਾਂ ਇਹਨਾਂ ਗੈਂਗਸਟਰਾਂ ਵੱਲੋਂ ਕਪਿਲ ਸ਼ਰਮਾ ਦੇ ਕੈਂਪਸ ਕੈਫੇ ਤੇ ਵੀ ਗੋਲੀਬਾਰੀ ਕੀਤੀ ਗਈ ਸੀ।

