ਜ਼ੀਰਕਪੁਰ -(ਮਨਦੀਪ ਕੌਰ )- ਜੀਰਕਪੁਰ ਦੇ ਮਸ਼ਹੂਰ ਛੱਤਬੀੜ ਚਿੜੀਆ ਘਰ ਦੇ ਵਿੱਚ ਬੈਟਰੀ ਵਾਲੀਆਂ ਗੱਡੀਆਂ ਨੂੰ ਅੱਗ ਲੱਗਣ ਦੇ ਕਾਰਨ ਹਾਹਾਕਾਰ ਮੱਚ ਗਈ। ਸੂਤਰਾਂ ਦੇ ਮੁਤਾਬਕ ਇਹ ਅੱਗ ਸਵੇਰੇ 8:15 ਤੋਂ 8:30 ਦੇ ਵਿੱਚ ਲੱਗੀ। ਗਨੀਮਤ ਇਹ ਰਹੀ ਕਿ ਜਦੋਂ ਅੱਗ ਲੱਗੀ ਉਦੋਂ ਠੇਕੇਦਾਰ ਅਤੇ ਉਥੋਂ ਦੇ ਕਰਮਚਾਰੀ ਨੇੜੇ ਹੀ ਮੌਜੂਦ ਸਨ।
ਚਿੜੀਆ ਘਰ ਦੇ ਰੇਂਜ ਅਫਸਰ ਗਗਨਦੀਪ ਸਿੰਘ ਨੇ ਦੱਸਿਆ ਕਿ ਅੱਗ ਦੇ ਤੁਰੰਤ ਬਾਅਦ ਦਮਕਲ ਵਿਭਾਗ ਨੂੰ ਫੋਨ ਕੀਤਾ ਗਿਆ। ਦਮਕਲ ਵਿਭਾਗ ਦੀਆਂ ਦੋ ਗੱਡੀਆਂ ਮੌਕੇ ਉੱਤੇ ਪਹੁੰਚੀਆਂ ਅਤੇ ਕਾਫੀ ਮਸ਼ੱਕਤ ਦੇ ਬਾਅਦ ਅੱਗ ਉੱਤੇ ਕਾਬੂ ਪਾਇਆ ਗਿਆ।
ਰੇਂਜ ਅਫਸਰ ਗਗਨਦੀਪ ਸਿੰਘ ਨੇ ਦੱਸਿਆ ਕਿ ਦਮਕਲ ਵਿਭਾਗ ਦੀ ਟੀਮ ਦੇ ਆਉਣ ਤੋਂ ਪਹਿਲਾਂ ਹੀ ਚਿੜੀਆ ਘਰ ਦੇ ਕਰਮਚਾਰੀਆਂ ਵੱਲੋਂ ਆਪਣੇ ਸਾਧਨਾਂ ਦੇ ਨਾਲ ਅੱਗ ਉੱਤੇ ਕਾਬੂ ਪਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ।।
ਮੌਕੇ ਤੇ ਮੌਜੂਦ ਠੇਕੇਦਾਰ ਨੇ ਦੱਸਿਆ ਕਿ 18 ਤੋਂ 20 ਗੱਡੀਆਂ ਸੜ ਕੇ ਸੁਆਹ ਹੋ ਗਈਆਂ ਨੂੰ ਜਿਨਾਂ ਦੀ ਕੁੱਲ ਕੀਮਤ ਡੇਢ ਤੋਂ ਦੋ ਕਰੋੜ ਰੁਪਏ ਹੈ।

