ਜਲੰਧਰ -(ਮਨਦੀਪ ਕੌਰ ) –ਪੰਜਾਬ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ । ਡੀਜੀਪੀ ਗੌਰਵ ਯਾਦਵ ਨੇ ਇਹ ਖੁਲਾਸਾ ਕੀਤਾ ਹੈ ਕਿ ਆਪਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਦੀਆਂ ਕੁਝ ਏਜੰਸੀਆਂ ਪੰਜਾਬ ਦਾ ਮਾਹੌਲ ਵਿਗਾੜਨ ਉੱਤੇ ਲੱਗੀਆਂ ਹੋਈਆਂ ਹਨ। ਇਸ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਸੁਰੱਖਿਆ ਵਿਵਸਥਾ ਮਜਬੂਤ ਕਰ ਦਿੱਤੀ ਗਈ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸੀਮਾ ਪਾਰ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖਦੇ ਹੋਏ ਬਾਰਡਰ ਦੇ ਨਾਲ ਦੇ ਇਲਾਕਿਆਂ ਦੇ ਵਿੱਚ 7 ਬੀਐਸਐਫ ਕੰਪਨੀਆਂ ਤੈਨਾਤ ਕੀਤੀਆਂ ਗਈਆਂ ਹਨ। ਨਾਲ ਹੀ ਰਾਜ ਦੇ ਅਲਗ ਅਲਗ ਜਿਲਿਆਂ ਦੇ ਵਿੱਚ 50 ਕੰਪਨੀਆਂ ਤੇ ਨਾਥ ਕੀਤੀਆਂ ਗਈਆ ਹਨ। ਤਾਂ ਕਿ ਸੁਰੱਖਿਆ ਵਿਵਸਥਾ ਮਜਬੂਤ ਬਣੀ ਰਹੇ। ਉਹਨਾਂ ਨੇ ਕਿਹਾ ਕਿ ਬਾਰਡਰ ਦੇ ਕੋਲ ਅਤੇ ਪੰਜਾਬ ਦੇ ਅੰਦਰ ਦੀ ਵਿਵਸਥਾ ਨੂੰ ਮਜਬੂਤ ਕਰਕੇ ਹੀ ਵਿਰੋਧੀ ਦੇਸ਼ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ। ਪੰਜਾਬ ਸਰਕਾਰ ਨੇ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਇੱਕ ਨਵਾਂ ਹੈਲਪਲਾਈਨ ਨੰਬਰ 1800-330-1100 ਜਾਰੀ ਕੀਤਾ ਹੈ ਜਿਸ ਨੂੰ 112 ਦੇ ਨਾਲ ਵੀ ਜੋੜਿਆ ਗਿਆ ਹੈ। ਸ਼ਿਕਾਇਤ ਕਰਤਾ ਦੀ ਪਹਿਚਾਣ ਅਤੇ ਨਾਮ ਪੂਰੀ ਤਰਹਾਂ ਗੁਪਤ ਰੱਖਿਆ ਜਾਵੇਗਾ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ “ਅਸੀਂ ਹਰ ਵਿਦੇਸ਼ੀ ਸਾਜਿਸ਼ ਅਤੇ ਉਹਨਾਂ ਦੇ ਵਿਰੋਧ ਦਾ ਡੱਟ ਕੇ ਸਾਹਮਣਾ ਕਰਾਂਗੇ। ਤੇ ਉਹਨਾਂ ਨੂੰ ਮੂੰਹ ਤੋੜ ਜਵਾਬ ਦਵਾਂਗੇ। ਪੰਜਾਬ ਦੀ ਜਨਤਾ ਸਾਡੀ ਸਭ ਤੋਂ ਵੱਡੀ ਤਾਕਤ ਹੈ। ਡੀਜੀਪੀ ਗੌਰਵ ਯਾਦਵ ਨੇ ਯਕੀਨ ਦਵਾਉਂਦੇ ਹੋਏ ਕਿਹਾ ਕਿ ਉਹ ਪੰਜਾਬ ਦੀ ਸੁਰੱਖਿਆ ਦੇ ਲਈ ਵਚਨਬੱਧ ਹਨ। “

