ਖੰਨਾ -(ਮਨਦੀਪ ਕੌਰ )- ਖੰਨਾ ਪੁਲਿਸ ਨੇ ਪੰਜਾਬ ਅੰਦਰ ਚਿੱਟਾ ਸਪਲਾਈ ਕਰਨ ਦੇ ਦੋਸ਼ ਹੇਠ ਖਾਲਿਸਤਾਨ ਵਿਰੋਧੀ ਫਰੰਟ ਦੇ ਰਾਸ਼ਟਰੀ ਪ੍ਰਚਾਰਕ ਅਤੇ ਸਾਬਕਾ ਸ਼ਿਵ ਸੈਨਾ ਆਗੂ ਮਹੰਤ ਕਸ਼ਮੀਰ ਗਿਰੀ ਨੂੰ ਗ੍ਰਿਫਤਾਰ ਕੀਤਾ ਹੈ। ਉਸ ਦੇ ਨਾਲ ਖੰਨਾ ਦੇ ਸਾਬਕਾ ਕੌਂਸਲਰ ਦਿਨਕਰ ਉਰਫ ਸ਼ੰਟੀ ਕਾਲੀਆ ,ਨਸ਼ਾ ਤਸਕਰੀ ਦਾ ਹੋਟ ਸਪੋਟ ਮੰਨੀ ਜਾਂਦੀ ਮੀਟ ਮਾਰਕੀਟ ਦੇ ਪ੍ਰਧਾਨ ਗੁਲਸ਼ਣ ਕੁਮਾਰ ਅਤੇ ਉਸ ਦੇ ਭਰਾ ਵਿੱਕੀ ਨੂੰ ਗ੍ਰਿਫਤਾਰ ਕੀਤਾ ਹੈ ਇਹਨਾਂ ਕੋਲੋਂ 80 ਗ੍ਰਾਮ ਹੀਰੋਇਨ ਬਰਾਮਦ ਹੋਈ ਹੈ।
ਇਸ ਤੋਂ ਪਹਿਲਾਂ ਪੁਲਿਸ ਨੇ ਭਾਰਤ ਪਾਕਿਸਤਾਨ ਸੀਮਾ ਰਾਹੀਂ ਡਰੋਨ ਨਾਲ ਚਿੱਟਾ ਮੰਗਵਾਉਣ ਵਾਲੇ ਗਿਰੋਹ ਦੇ ਤਿੰਨ ਮੈਂਬਰ ਕਾਬੂ ਕਰਕੇ 1 ਕਿਲੋ 5 ਗ੍ਰਾਮ ਹੀਰੋਇਨ ਬਰਾਮਦ ਕੀਤੀ ਸੀ। ਉਹਨਾਂ ਦੀ ਪੁੱਛਗਿਛ ਵਿੱਚ ਕਸ਼ਮੀਰ ਗਿਰੀ, ਸ਼ੰਟੀ ਕਾਲੀਆਂ ਅਤੇ ਹੋਰਨਾਂ ਦੇ ਨਾਮ ਸਾਹਮਣੇ ਆਏ ਦੱਸ ਦਈਏ ਕਸ਼ਮੀਰ ਗਿਰੀ ਖਿਲਾਫ ਪਹਿਲਾਂ ਵੀ ਕਈ ਅਪਰਾਧਕ ਮਾਮਲੇ ਦਰਜ ਹਨ ਉਸ ਨੇ ਗਨਮੈਨ ਲੈਣ ਲਈ ਆਪਣੇ ਉੱਪਰ ਖੁਦ ਹਮਲਾ ਵੀ ਕਰਵਾਇਆ ਸੀ।

