ਕ੍ਰਿਕਟ ਡੈਸਕ – ਭਾਰਤ ਨੇ ਫਾਈਨਲ ਵਿੱਚ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਏਸ਼ੀਆ ਕੱਪ 2025 ਜਿੱਤਿਆ ਪਰ ਮੈਚ ਤੋਂ ਬਾਅਦ ਇੱਕ ਅਣਕਿਆਸੀ ਘਟਨਾ ਨੇ ਭਾਰਤ ਦੀ ਜਿੱਤ ਤੋਂ ਬਾਅਦ ਵੀ ਵਿਵਾਦ ਪੈਦਾ ਕਰ ਦਿੱਤਾ। ਭਾਰਤੀ ਟੀਮ ਨੇ ਕਿਹਾ ਕਿ ਉਹ ਪਾਕਿਸਤਾਨੀ ਮੰਤਰੀ ਅਤੇ ਏਸ਼ੀਅਨ ਕ੍ਰਿਕਟ ਕੌਂਸਲ ਦੇ ਚੇਅਰਮੈਨ ਮੋਹਸਿਨ ਨਕਵੀ ਤੋਂ ਟਰਾਫੀ ਸਵਿਕਾਰ ਨਹੀਂ ਕਰੇਗੀ ਇਸ ਕਾਰਨ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਲਗਭਗ ਡੇਢ ਘੰਟੇ ਤੱਕ ਨਾਟਕੀ ਸਥਿਤੀ ਬਣੀ ਰਹੀ।
ਭਾਰਤੀ ਟੀਮ ਦਾ ਰੁਖ ਸਪਸ਼ਟ ਸੀ ਕਿ ਉਹ ਮੋਹਨ ਸਿੰਘ ਨਕਵੀ ਤੋਂ ਟਰਾਫੀ ਸਵੀਕਾਰ ਨਹੀਂ ਕਰਨਗੇ ਕਿਉਂਕਿ ਉਸ ਨੇ ਭਾਰਤ ਵਿਰੁੱਧ ਜਨਤਕ ਤੌਰ ਤੇ ਨਕਾਰਾਤਮਕ ਟਿੱਪਣੀਆਂ ਕੀਤੀਆਂ ਹਨ ਅਤੇ ਭਾਰਤੀ ਫੌਜ ਵਿਰੁੱਧ ਵਿਵਾਦ ਪੂਰਕ ਟਿੱਪਣੀਆਂ ਵੀ ਕੀਤੀਆਂ ਹਨ ਜਦੋਂ ਸੂਰਿਆ ਕੁਮਾਰ ਯਾਦਵ ਨੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਫੌਜ ਨਾਲ ਇਕਜੁੱਟਤਾਂ ਪ੍ਰਗਟ ਕੀਤੀ ਤਾਂ ਨਕਵੀ ਨੇ ਮੰਗ ਕੀਤੀ ਕਿ ਉਸ ਉੱਤੇ ਆਈਸੀਸੀ ਦੁਬਾਰਾ ਲੈਵਲ 4 ਅਪਰਾਧਾਂ ਦਾ ਦੋਸ਼ ਲਗਾਇਆ ਜਾਵੇ ।ਉਸਨੇ ਪਾਕਿਸਤਾਨ ਦੁਆਰਾ ਆਪਰੇਸ਼ਨ ਸੰਦੂਰ ਵਜੋਂ ਦਾਵੇ ਦੀ ਇੱਕ ਵੀਡੀਓ ਵੀ ਪੋਸਟ ਕੀਤੀ ਜਿਸ ਵਿੱਚ ਛੇ ਭਾਰਤੀ ਲੜਾਕੂ ਜਹਾਜ਼ਾ ਨੂੰ ਡੇਗਣ ਦਾ ਜ਼ਿਕਰ ਕੀਤਾ ਗਿਆ ਸੀ।
ਇਸ ਕਾਰਨ ਟਰਾਫੀ ਵੰਡ ਸਮਾਰੋਹ ਪੂਰੀ ਤਰਹਾਂ ਪ੍ਰਭਾਵਿਤ ਹੋ ਗਿਆ ਲਗਭਗ ਇਕ ਘੰਟੇ ਤੱਕ ਮੰਚ ਖਾਲੀ ਰਿਹਾ ਅਤੇ ਪਾਕਿਸਤਾਨੀ ਖਿਡਾਰੀਆਂ ਨੂੰ ਵੀ ਨਹੀਂ ਦੇਖਿਆ ਗਿਆ ਭਾਰਤੀ ਟੀਮ ਨੇ ਸਪਸ਼ਟ ਕਰ ਦਿੱਤਾ ਕਿ ਜਦ ਤੱਕ ਨਕਵੀ ਮੰਚ ਤੋਂ ਨਹੀਂ ਹਟਦੇ ਉਹ ਉੱਪਰ ਨਹੀਂ ਜਾਣਗੇ ਬੀਸੀਸੀਆਈ ਨੇ ਚੇਤਾਵਨੀ ਦਿੱਤੀ ਕਿ ਜੇ ਜ਼ਬਰਦਸਤੀ ਟਰਾਫੀ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਉਹ ਅਧਿਕਾਰਿਤ ਤੌਰ ਉੱਤੇ ਵਿਰੋਧ ਦਰਜ ਕਰਾਉਂਦੇ ਹਾਲਾਂਕਿ ਦੁਬਈ ਸਪੋਰਟਸ ਸਿਟੀ ਦੇ ਮੁਖੀ ਖਾਲੀਦ ਅਲ ਜਨੂਨੀ ਮੌਜੂਦ ਸਨ। ਫਿਰ ਵੀ ਭਾਰਤੀ ਟੀਮ ਨੇ ਇਹ ਸਪਸ਼ਟ ਕੀਤਾ ਕਿ ਜੇ ਨਕਵੀ ਮੰਚ ਉੱਤੇ ਰਹੇ ਤਾਂ ਉਹ ਉਸ ਦੇ ਹੱਥੋਂ ਵੀ ਟਰਾਫੀ ਨਹੀਂ ਲੈਣਗੇ।
ਇਸ ਸਥਿਤੀ ਵਿੱਚ ਪੇਸ਼ਕਾਰ ਸਾਈਮਨ ਡੋਲੀ ਨੇ ਸਿਰਫ ਵਿਅਕਤੀਗਤ ਪੁਰਸਕਾਰਾਂ ਦਾ ਐਲਾਨ ਕੀਤਾ ਅਤੇ ਪਾਕਿਸਤਾਨ ਟੀਮ ਦੇ ਮੈਂਬਰਾਂ ਨੇ ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਪ੍ਰਧਾਨ ਅਮੀਨ ਨੂੰ ਇਸਲਾਮ ਬੁਲਬੁਲ ਤੋਂ ਆਪਣੇ ਪੁਰਸਕਾਰ ਪ੍ਰਾਪਤ ਕੀਤੇ ਡੂਲੀ ਨੇ ਫਿਰ ਐਲਾਨ ਕੀਤਾ ਕਿ ਭਾਰਤੀ ਟੀਮ ਅਗਰ ਪੁਰਸਕਾਰ ਨਹੀਂ ਲਵੇਗੀ ਤਾਂ ਇਸ ਤਰਾ ਪੁਰਸਕਾਰ ਸਮਾਰੋਹ ਸਮਾਪਤ ਹੋ ਜਾਵੇਗਾ। ਸਟੇਜ ਤੋਂ ਨਿਕਲਦੇ ਸਮੇਂ ਮੋਹਸਿਨ ਨਕਵੀ ਦੇ ਨਾਲ ਇਹ ਸੀਸੀ ਦਾ ਸਟਾਫ ਵੀ ਟਰੋਫੀ ਅਤੇ ਭਾਰਤੀ ਟੀਮ ਦੇ ਤਗਮੇ ਨਾਲ ਲੈ ਕੇ ਚਲਾ ਗਿਆ ਜਿਸ ਨਾਲ ਹੋਰ ਵਿਵਾਦ ਪੈਦਾ ਹੋ ਗਿਆ।
ਬੀਸੀਸੀਆਈ ਦੇ ਸਕੱਤਰ ਦੇਵਜੀਤ ਸਾਈਕੀਆ ਨੇ ਸਾਫ ਕਰ ਦਿੱਤਾ ਕਿ “ਅਸੀਂ ਫੈਸਲਾ ਕੀਤਾ ਕਿ ਪਾਕਿਸਤਾਨ ਦੇ ਚੋਟੀ ਦੇ ਨੇਤਾਵਾਂ ਵਿੱਚੋਂ ਇੱਕ ਅਤੇ ਮੌਜੂਦਾ ਏ ਸੀ ਸੀ ਚੇਅਰਮੈਨ ਦੇ ਹੱਥੋਂ ਅਸੀਂ ਏਸ਼ੀਆ ਕੱਪ 2025 ਦੀ ਟਰਾਫੀ ਨਹੀਂ ਲਵਾਂ ਗੇ। ਉਸਨੇ ਇਹ ਵੀ ਕਿਹਾ ਪਰ ਇਸਦਾ ਅਰਥ ਇਹ ਨਹੀਂ ਕਿ ਉਹ ਸ਼ਖਸ ਟਰਾਫੀ ਅਤੇ ਮੈਡਲ ਨਾਲ ਲੈ ਕੇ ਚਲੇ ਜਾਣ ਇਹ ਬਹੁਤ ਹੀ ਦੁਖਦਾਈ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਟਰਾਫੀ ਅਤੇ ਮੈਡਲ ਜਲਦੀ ਭਾਰਤ ਨੂੰ ਵਾਪਸ ਭੇਜੇ ਜਾਣ “ਉਸ ਦੀ ਇਸ ਟਿੱਪਣੀ ਤੋਂ ਸਪਸ਼ਟ ਹੈ ਕਿ ਬੀਸੀਸੀਆਈ ਇਸ ਮਾਮਲੇ ਵਿੱਚ ਅਧਿਕਾਰਕ ਕਦਮ ਚੁੱਕੇਗਾ।
ਦੂਜੇ ਪਾਸੇ ਪਾਕਿਸਤਾਨੀ ਕਪਤਾਨ ਸਲਮਾਨ ਅਲੀ ਆਗਾ ਨੇ ਆਪਣੇ ਬੋਰਡ ਚੇਅਰਮੈਨ ਦਾ ਬਚਾਅ ਕਰਦਿਆਂ ਕਿਹਾ ਕਿ ਉਹ ਇਹ ਸੀਸੀ ਚੇਅਰਮੈਨ ਹਨ ਟਰਾਫੀ ਦੇਣ ਦਾ ਹੱਕ ਉਹਨਾਂ ਕੋਲ ਹੈ।
ਇਸੇ ਵਿਚਕਾਰ ਭਾਰਤੀ ਟੀਮ ਦਾ ਜਸ਼ਨ ਕੇਵਲ ਖਿਡਾਰੀਆਂ ਅਤੇ ਉਨਾਂ ਦੇ ਪਰਿਵਾਰਾਂ ਤੱਕ ਹੀ ਸੀਮਤ ਰਿਹਾ ਨਾ ਕੋਈ ਮੰਚ ਸੀ, ਨਾ ਹੀ ਟਰਾਫੀ ਇਸ ਘਟਨਾ ਨੇ ਨਾ ਸਿਰਫ ਕ੍ਰਿਕਟ ਜਗਤ ਵਿੱਚ ਵਿਵਾਦ ਪੈਦਾ ਕੀਤਾ ਹੈ ਸਗੋਂ ਇਸ ਦੇ ਰਾਜਨੀਤਿਕ ਪ੍ਰਭਾਵ ਵੀ ਸਾਹਮਣੇ ਆਉਣ ਲੱਗੇ ਹਨ।

