ਜਲੰਧਰ -(ਮਨਦੀਪ ਕੌਰ )- ਚੰਡੀਗੜ੍ਹ ਦੀ ਤਰਜ ਤੇ ਕਮਿਸ਼ਨਰੇਟ ਪੁਲਿਸ ਜਲੰਧਰ ਹੁਣ ਆਨਲਾਈਨ ਚਲਾਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਸੋਮਵਾਰ ਨੂੰ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਅਤੇ ਟਰੈਫਿਕ ਪੁਲਿਸ ਸਮੇਤ ਹੋਰ ਅਧਿਕਾਰੀਆਂ ਵਿਚਕਾਰ ਆਨਲਾਈਨ ਚਲਾਉਣ ਪ੍ਰਕਿਰਿਆ ਨੂੰ ਲੈ ਕੇ ਇੱਕ ਮੀਟਿੰਗ ਬੁਲਾਈ ਗਈ ਹੈ। ਇਸ ਪ੍ਰਕਿਰਿਆ ਨੂੰ ਪ੍ਰਵਾਨਗੀ ਮਿਲਣਾ ਲਗਭਗ ਤਹਿ ਹੈ। ਹਾਲਾਂਕਿ ਸੀ.ਪੀ ਦੀ ਪ੍ਰਵਾਨਗੀ ਤੋਂ ਬਾਅਦ ਪੂਰਾ ਪ੍ਰਸਤਾਵ ਡੀਜੀਪੀ ਗੌਰਵ ਯਾਦਵ ਨੂੰ ਪੇਸ਼ ਕੀਤਾ ਗਿਆ ਜੋ ਸੋਮਵਾਰ ਨੂੰ ਜਲੰਧਰ ਦਾ ਦੋਰਾ ਕਰ ਰਹੇ ਹਨ।
ਸਮਾਰਟ ਸਿਟੀ ਪ੍ਰੋਜੈਕਟ ਤਹਿਤ ਸ਼ਹਿਰ ਦੇ 188. ਅਤੇ 1150 ਸੀਸੀ ਟੀਵੀ ਕੈਮਰੇ ਲਗਾਏ ਗਏ ਹਨ। ਕੈਮਰੇ ਲਾਉਣ ਦੀ ਪੂਰੀ ਸਮੀਖਿਆ ਸਾਰੇ 14 ਪੁਲਿਸ ਸਟੇਸ਼ਨ ਇਨਚਾਰਜਾਂ ਦੀ ਅਗਵਾਈ ਹੇਠ ਜਮੀਨੀ ਪੱਧਰ ਉੱਤੇ ਕੀਤੀ ਗਈ ਜਿਸ ਵਿੱਚ ਪ੍ਰਮੁੱਖ ਸੜਕਾਂ ਅਤੇ ਸਨੈਚਿੰਗ ਪੁਆਇੰਟ ਸ਼ਾਮਿਲ ਹਨ। ਆਨਲਾਈਨ ਚਲਾਉਣ ਵੀ ਪ੍ਰਵਾਨਗੀ ਮਿਲਣ ਤੋਂ ਬਾਅਦ ਸਾਰੇ ਟਰੈਫਿਕ ਉਲੰਘਣਾ ਕਰਨ ਵਾਲਿਆਂ ਤੇ ਸੀਸੀਟੀਵੀ ਕੈਮਰਿਆਂ ਰਾਹੀਂ ਨਿਗਰਾਨੀ ਕੀਤੀ ਜਾਵੇਗੀ ਅਤੇ ਉਹਨਾਂ ਦੇ ਵਾਹਨ ਨੰਬਰ ਨੋਟ ਕੀਤੇ ਜਾਣਗੇ ਅਤੇ ਚਲਾਨ ਉਹਨਾਂ ਨੂੰ ਮੋਬਾਈਲ ਨੰਬਰਾਂ ਅਤੇ ਮੈਸੇਜ ਰਾਹੇ ਭੇਜੇ ਜਾਣਗੇ।
ਇਸ ਦੌਰਾਨ ਏਡੀਸੀਪੀ ਟਰੈਫਿਕ ਗੁਰਬਾਜ ਸਿੰਘ ਦਾ ਕਹਿਣਾ ਹੈ ਕਿ ਅਜੇ ਕੁਝ ਵੀ ਅੰਤਿਮ ਰੂਪ ਨਹੀਂ ਕਿਹਾ ਗਿਆ ਹੈ ਸਾਰੀਆਂ ਰਿਪੋਰਟਾਂ ਤਿਆਰ ਕਰ ਲਈਆਂ ਗਈਆਂ ਹਨ ਅਤੇ ਇਸ ਸਬੰਧੀ ਸੋਮਵਾਰ ਨੂੰ ਸੀਨੀਅਰ ਅਧਿਕਾਰੀ ਨਾਲ ਮੀਟਿੰਗ ਹੈ ਉਹਨਾਂ ਕਿਹਾ ਕਿ ਸੋਮਵਾਰ ਨੂੰ ਇਸ ਲਈ ਪ੍ਰਵਾਨਗੀ ਮਿਲਣ ਦੀ ਉਮੀਦ ਹੈ।
ਜੇ ਕਰ ਸੋਮਵਾਰ ਨੂੰ ਆਨਲਾਈਨ ਚਲਾਨ ਕਰਨ ਦੀ ਇਜਾਜ਼ਤ ਮਿਲ ਜਾਂਦੀ ਹੈ ।ਤਾਂ ਇਹ ਚਲਾਨ ਜਾਰੀ ਕਰਨ ਨੂੰ ਲੈ ਕੇ ਟਰੈਫਿਕ ਪੁਲਿਸ ਅਤੇ ਲੋਕਾਂ ਵਿਚਕਾਰ ਹੋ ਰਹੇ ਵਿਵਾਦ ਨੂੰ ਰੋਕਿਆ ਜਾਵੇਗਾ ਭਰਿਸ਼ਟਾਚਾਰ ਨੂੰ ਵੀ ਠਲ ਪਵੇਗੀ ਅਤੇ ਇਹ ਦੱਸਿਆ ਜਾ ਰਿਹਾ ਹੈ ਕਿ ਟਰੈਫਿਕ ਪੁਲਿਸ ਚੌਕੀਆਂ ਸਥਾਪਿਤ ਕਰਕੇ ਚਲਾਨ ਜਾਰੀ ਕਰਨਾ ਪੂਰੀ ਤਰਹਾਂ ਬੰਦ ਨਹੀਂ ਕਰੇਗੀ ਸੂਤਰਾਂ ਦਾ ਸੁਝਾਅ ਹੈ ਕਿ ਟਰੈਫਿਕ ਪੁਲਿਸ ਚੌਕੀਆਂ ਨੂੰ ਉਹਨਾਂ ਇਲਾਕਿਆਂ ਤੋਂ ਉਹਨਾਂ ਇਲਾਕਿਆਂ ਵਿੱਚ ਤਬਦੀਲ ਕਰੇਗੀ ਜਿੱਥੇ ਸੀਸੀਟੀਵੀ ਕੈਮਰੇ ਲਾਏ ਗਏ ਹਨ ਅਤੇ ਜਿੱਥੇ ਬਹੁਤ ਜਿਆਦਾ ਟਰੈਫਿਕ ਹਿੰਸਾ ਹੁੰਦੀ ਹੈ।

