ਚੰਡੀਗੜ੍ਹ -(ਮਨਦੀਪ ਕੌਰ )- ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੋਂ ਯਾਤਰਾ ਕਰਨ ਵਾਲਿਆਂ ਲਈ ਜਰੂਰੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਚੰਡੀਗੜ੍ਹ ਹਵਾਈ ਅੱਡੇ ਤੋਂ ਉਡਾਨ ਭਰਨ ਵਾਲੇ ਯਾਤਰੀਆਂ ਨੂੰ 13 ਦਿਨਾਂ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਉਂਕਿ ਇਹਨਾਂ ਦਿਨਾਂ ਦੌਰਾਨ ਕੋਈ ਵੀ ਸਿਵਲ ਉਡਾਨ ਨਹੀਂ ਉੱਡ ਸਕੇਗੀ।
ਜਾਣਕਾਰੀ ਅਨੁਸਾਰ ਹਵਾਈ ਅੱਡੇ ਤੋਂ 13 ਦਿਨਾਂ ਲਈ ਸਿਵਲ ਫਲਾਈਟ ਆਪਰੇਸ਼ਨ ਬੰਦ ਰਹੇਗਾ ਕਿਉੰਕਿ ਰਨਵੇ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਇਸ ਸਬੰਧੀ ਭਾਰਤੀ ਹਵਾਈ ਸੈਨਾ ਨੇ ਏਅਰ ਮੈਨ ਨੂੰ ਇੱਕ ਨੋਟਿਸ ਵੀ ਜਾਰੀ ਕਰਦੇ ਹੋਏ ਇਹ ਐਲਾਨ ਕੀਤਾ ਹੈ।
ਨੋਟਿਸ ਵਿੱਚ ਦੱਸਿਆ ਗਿਆ ਹੈ ਕਿ ਈਅਰ ਫੀਲਡ 26 ਅਕਤੂਬਰ ਨੂੰ ਸਵੇਰੇ 1 ਵਜੇ ਤੋਂ 7 ਨਵੰਬਰ ਨੂੰ ਰਾਤ 11:59 ਵਜੇ ਤੱਕ ਬੰਦ ਰਹੇਗਾ।NOTAM ਵਿੱਚ ਇਹ ਵੀ ਕਿਹਾ ਗਿਆ ਹੈ ਕਿ ਰਨਵੇ ਉੱਤੇ ਯੋਜਨਾ ਬੰਦ ਪੋਲੀਮਰ ਮੋਡੀਫਾਈਡ ਇਮਲਸ਼ਨ ਕੰਮ ਕਾਰਨ ਬੰਦ ਕੀਤਾ ਗਿਆ ਹੈ ਇਸ ਦੌਰਾਨ ਸਿਰਫ ਰੋਟਾ ਏ,ਸੀ,ਐਸ ਜਹਾਜਾਂ ਨੂੰ ਹੀ ਕੰਮ ਕਰਨ ਦੀ ਇਜਾਜ਼ਤ ਹੋਵੇਗੀ।
ਹਵਾਈ ਅੱਡੇ ਦੇ ਸੂਤਰਾਂ ਨੇ ਅੱਗੇ ਕਿਹਾ ਕਿ ਇਸ ਬੰਦ ਦੌਰਾਨ ਇੱਕ ਉਨਤ ਕੋਰੀਆਈ ਨਿਰਮਿਤ CAT -ILS-I ਦੀ ਸਥਾਪਨਾ ਵੀ ਕੀਤੀ ਜਾਵੇਗੀ ਜੋ ਘੱਟ ਦ੍ਰਿਸ਼ਟੀ ਵਾਲੀਆਂ ਸਥਿਤੀਆਂ ਵਿੱਚ ਉਡਾਨ ਸੰਚਾਲਨ ਵਿੱਚ ਸੁਧਾਰ ਕਰੇਗਾ।

