ਜਲੰਧਰ -(ਮਨਦੀਪ ਕੌਰ )- ਜਿਲ੍ਾ ਪ੍ਰਸ਼ਾਸਨ ਨੇ ਲੰਮਾ ਪਿੰਡ ਚੌਂਕ ਦੇ ਵਿੱਚ ਸਥਿਤ ਚਾਰਾ ਮੰਡੀ ਅਤੇ ਨਕੋਦਰ ਰੋਡ ਉੱਤੇ ਖਾਲਸਾ ਕਾਲਜ ਵਿੱਚ ਪਟਾਕਾ ਮਾਰਕੀਟ ਲਗਾਉਣ ਦੀ ਭਲੇ ਹੀ ਐਨ,ਓ,ਸੀ ਮਿਲ ਗਈ ਸੀ ਪਰ ਉੱਥੇ ਪਟਾਕਾ ਮਾਰਕੀਟ ਸੁਰਖੀਅਤ ਨਾ ਹੋਣ ਕਰਕੇ ਹੁਣ ਦੋਨੇ ਜਗ੍ਹਾ ਨੂੰ ਛੱਡ ਕੇ ਬੇਅੰਤ ਪਾਰਕ ਵਿੱਚ ਪਟਾਕਾ ਮਾਰਕੀਟ ਲਗਾਉਣ ਲਈ ਪ੍ਰਸ਼ਾਸਨ ਨੇ ਪੱਤਰ ਜਾਰੀ ਕੀਤਾ ਹੈ।
ਦਰਅਸਲ ਨਗਰ ਨਿਗਮ ਕਮਿਸ਼ਨਰ ਦੇ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਜਿਸ ਵਿੱਚ ਕਿਹਾ ਗਿਆ ਕਿ ਬੇਅੰਤ ਸਿੰਘ ਪਾਰਕ ਇੰਡਸਟਰੀਅਲ ਫੋਕਲ ਪੁਆਇੰਟ ਵਿੱਚ ਪਟਾਕਾ ਮਾਰਕੀਟ ਲਗਾਉਣ ਲਈ ਜਗ੍ਹਾ ਦੀ ਐਨ,ਓ,ਸੀ ਜਾਰੀ ਕਰ ਦਿੱਤੀ ਗਈ ਹੈ।
ਦੱਸ ਦਈਏ ਕਿ ਬੀਤੇ ਦਿਨ ਮੇਅਰ ਵਨੀਤ ਧੀਰ ਨੇ ਕਿਹਾ ਸੀ ਕਿ ਖਾਲਸਾ ਕਾਲਜ ਅਤੇ ਚਾਰਾਂ ਮੰਡੀ ਦੇ ਬਾਰੇ ਦੇ ਵਿੱਚ ਡਿਸਕਸ਼ਨ ਚੱਲ ਰਹੀ ਹੈ। ਅਤੇ ਦੋਨੇ ਜਗ੍ਹਾ ਦੇ ਵਿੱਚ ਅਲਗ ਅਲਗ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਦ ਕਿ ਪਟਾਕਾ ਵਿਪਾਰੀ ਵੀ ਚਾਹੁੰਦੇ ਹਨ ਕਿ ਉਨਾਂ ਨੂੰ ਬੇਅੰਤ ਸਿੰਘ ਪਾਰਕ ਦੇ ਵਿੱਚ ਜਗਹਾ ਮਿਲੇ। ਨਗਰ ਨਿਗਮ ਦੀ ਟੀਮ ਨੇ ਬੇਅੰਤ ਸਿੰਘ ਪਾਰਕ ਦਾ ਰਿਵਿਊ ਵੀ ਕੀਤਾ ਜਿਸ ਦੇ ਬਾਅਦ ਅੱਜ ਬੇਅੰਤ ਸਿੰਘ ਪਾਰਕ ਵਿੱਚ ਪਟਾਕਾ ਮਾਰਕੀਟ ਲਗਾਉਣ ਨੂੰ ਲੈ ਕੇ ਸਮਰਥਨ ਕੀਤਾ ਗਿਆ ਅਤੇ ਇਸੇ ਜਗਹਾ ਪਟਾਕਾ ਮਾਰਕੀਟ ਲਗਾਉਣ ਦੀ ਐਨਓਸੀ ਜਾਰੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਪਟਾਕਾ ਮਾਰਕੀਟ ਦੇ ਲਈ ਮਿਲਣ ਵਾਲੀ ਜਗਹਾ ਦੀ ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ ਰੇਟ ਘੱਟ ਹੋਣਗੇ।
ਪਿਛਲੀ ਵਾਰ 10 ਰੁਪਏ ਸਕਅਰ ਫੁੱਟ ਲਿਆ ਗਿਆ ਸੀ ਪਰ ਇਸ ਵਾਰ 5 ਰੁਪਏ ਸਕੇਰ ਫੁੱਟ ਚਾਰਜ ਕੀਤਾ ਜਾਵੇਗਾ ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਨਕੋਦਰ ਰੋਡ ਵਾਲੀ ਜਗ੍ਹਾ ਦੇ ਬਾਰੇ ਸੋਚਿਆ ਜਾ ਰਿਹਾ ਸੀ। ਪਰ ਉੱਥੇ ਲਾਇਲਪੁਰ ਖਾਲਸਾ ਸੀਨੀਅਰ ਸਕੈਂਡਰੀ ਸਕੂਲ ਹੈ ਜਿੱਥੇ ਬੱਚਿਆਂ ਦੀ ਜਾਨ ਅਤੇ ਆਉਣ ਜਾਣ ਵਾਲੇ ਲੋਕਾਂ ਨੂੰ ਖਤਰਾ ਹੋ ਸਕਦਾ ਹੈ। ਦੂਸਰਾ ਉੱਥੇ ਹਰ ਸਮੇਂ ਭੀੜ ਭਾੜ ਬਣੀ ਰਹਿੰਦੀ ਹੈ। ਸਕੂਲ ਦਾ ਗੇਟ ਵੀ ਕਰੀਬ 15 ਫੁੱਟ ਦਾ ਹੀ ਹੈ। ਅਤੇ ਉਥੇ ਐਂਟਰੀ ਅਤੇ ਐਗਜਿਟ ਇੱਕ ਹੀ ਹੈ ਜਿਸ ਕਾਰਨ ਉਥੇ ਕਈ ਤਰ੍ਹਾਂ ਦੀਆਂ ਦਿੱਕਤਾਂ ਖੜੀਆਂ ਹੋ ਸਕਦੀਆਂ ਸਨ।
ਇਸੇ ਤਰਹਾਂ ਚਾਰਾਂ ਮੰਡੀ ਦੇ ਵਿੱਚ ਵੀ ਰੇਤ ਦੀਆਂ ਟਰਾਲੀਆਂ ਖੜੀਆਂ ਰਹਿੰਦੀਆਂ ਹਨ ਨਾਲ ਹੀ ਇੰਡੀਅਨ ਆਇਲ ਵਿਚ ਆਉਣ ਵਾਲੇ ਤੇਲ ਦੇ ਟੈਂਕਰ ਵੀ ਖੜੇ ਰਹਿੰਦੇ ਹਨ ਉਥੇ ਵੀ ਪਟਾਕਾ ਮਾਰਕੀਟ ਲਗਾਣਾ ਉਚਿਤ ਨਹੀਂ ਸੀ। ਇਸ ਤੋਂ ਇਲਾਵਾ ਜਲੰਧਰ ਦੇ ਤਿੰਨ ਪ੍ਰਮੁੱਖ ਐਸੋਸੀਏਸ਼ਨ ਦੀ ਮੰਗ ਸੀ ਕਿ ਇਹਨਾਂ ਦੋਨਾਂ ਜਗ੍ਹਾ ਦੀ ਬਜਾਏ ਫੋਕਲ ਪੁਆਇੰਟ ਦੇ ਕੋਲ ਬੇਅੰਤ ਸਿੰਘ ਪਾਰਕ ਦੇ ਵਿੱਚ ਪਟਾਕਾ ਮਾਰਕੀਟ ਲਗਾਉਣਾ ਬੇਹਤਰ ਰਵੇਗਾ।

