ਲੁਧਿਆਣਾ -(ਮਨਦੀਪ ਕੌਰ )- ਲੁਧਿਆਣਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਹੋਜਰੀ ਵਪਾਰੀ ਦੀ ਕੋਠੀ ਦੇ ਵਿੱਚ ਅੱਗ ਲੱਗ ਗਈ। ਇਸ ਹਾਦਸੇ ਦੇ ਵਿੱਚ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਦੇ ਵਿੱਚ ਇੱਕ ਬੱਚਾ ਅਤੇ ਇੱਕ ਬਜ਼ੁਰਗ ਸ਼ਾਮਿਲ ਸਨ। ਜੋ ਦਾਦੀ-ਪੋਤਾ ਸਨ।
ਲੋਕਾਂ ਦਾ ਕਹਿਣਾ ਹੈ ਕਿ ਕੋਠੀ ਨੂੰ ਅੱਗ ਲੱਗਣ ਦੇ ਸਾਰ ਹੀ ਸਾਰੇ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਪਰ ਦੋ ਜਣੇ ਅੰਦਰ ਹੀ ਰਹਿ ਗਏ, ਅਤੇ ਉਹਨਾਂ ਦੀ ਦਮ ਕੁੱਟਣ ਦੇ ਕਾਰਨ ਮੌਤ ਹੋ ਗਈ। ਅੱਗ ਲੱਗਣ ਦੇ ਕਾਰਨ ਨਾਲ ਵਾਲੀ ਕੋਠੀ ਦੇ ਵਿੱਚੋਂ ਵੀ ਧੂਆਂ ਨਿਕਲਣ ਲੱਗਾ ਸੀ। ਧੂਆਂ ਦੇਖਦੇ ਹੀ ਲੋਕਾਂ ਨੇ ਚੀਕ ਚੁਹਾੜਾ ਪਾ ਦਿੱਤਾ ਅਤੇ ਦੋਨਾਂ ਕੋਠੀਆਂ ਨੂੰ ਖਾਲੀ ਕਰਵਾ ਕੇ ਦੋਨਾਂ ਵਿੱਚੋਂ ਸਾਰੇ ਲੋਕਾਂ ਨੂੰ ਬਾਹਰ ਕੱਢਿਆ ਗਿਆ।
ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ। ਚਸ਼ਮਦੀਦਾਂ ਮੁਤਾਬਿਕ ਲੋਕਾਂ ਨੇ ਅੱਗ ਬੁਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅੱਗ ਹੋਰ ਜਿਆਦਾ ਭਿਆਨਕ ਰੂਪ ਲੈਂਦੀ ਗਈ। ਇਸ ਤੋਂ ਬਾਅਦ ਦਮਕਲ ਵਿਭਾਗ ਦੀ ਟੀਮ ਨੂੰ ਸੂਚਿਤ ਕੀਤਾ ਗਿਆ।
ਦਮਕਲ ਵਿਭਾਗ ਦੀ ਟੀਮ ਨੇ ਬਹੁਤ ਹੀ ਸਾਵਧਾਨੀ ਦੇ ਨਾਲ ਨਾਲ ਦੀਆਂ ਕੋਠੀਆਂ ਦੇ ਵਿੱਚੋਂ ਵੀ ਲੋਕਾਂ ਨੂੰ ਬਾਹਰ ਕੱਢਿਆ। ਓਕੇ ਵਾਸਤੇ ਅੱਗ ਬੁਝਾਉਣ ਲਈ ਦਮਕਲ ਵਿਭਾਗ ਦੀਆਂ ਤਿੰਨ ਗੱਡੀਆਂ ਪਹੁੰਚੀਆਂ। ਅੱਗ ਕਰਕੇ ਸਾਰੇ ਇਲਾਕੇ ਦੇ ਵਿੱਚ ਹਫੜਾ ਦਫੜੀ ਮੱਚ ਗਈ।
ਗਰਾਊਂਡ ਫਲੋਰ ਉੱਤੇ ਹੋਜਰੀ ਦੇ ਧਾਗੇ ਦਾ ਸਮਾਨ ਰੱਖਿਆ ਹੋਇਆ ਸੀ। ਜਾਣਕਾਰੀ ਮੁਤਾਬਿਕ ਕੋਠੀ ਦੇ ਮਾਲਕ ਰਜ ਚੋਪੜਾ ਨੇ ਦਮਕਲ ਵਿਭਾਗ ਦੀ ਟੀਮ ਨੂੰ ਦੱਸਿਆ ਕਿ ਉਨਾਂ ਦੀ ਕੋਠੀ ਦੇ ਹੇਠਲੇ ਹਿੱਸੇ ਦੇ ਵਿੱਚ ਧਾਗੇ ਦਾ ਸਮਾਨ ਪਿਆ ਹੋਇਆ ਸੀ। ਕੋਠੀ ਮਾਲਕ ਰਜਾ ਚੋਪੜਾ ਦਾ ਕਹਿਣਾ ਹੈ ਕਿ ਅੱਗ ਸਭ ਤੋਂ ਪਹਿਲਾਂ ਧਾਗੇ ਨੂੰ ਲੱਗੀ ਅਤੇ ਦੇਖਦੇ ਹੀ ਦੇਖਦੇ ਪੂਰੇ ਗਰਾਊਂਡ ਦੇ ਵਿੱਚ ਫੈਲ ਗਈ। ਜਿਸ ਤੋਂ ਬਾਅਦ ਪੂਰੇ ਪਰਿਵਾਰ ਨੇ ਚੀਕ ਚਿਹਾੜਾ ਪਾਉਣਾ ਸ਼ੁਰੂ ਕੀਤਾ।
ਉਹਨਾਂ ਨੇ ਦੱਸਿਆ ਕਿ ਲੋਕਾਂ ਦੀ ਮਦਦ ਦੇ ਨਾਲ ਪਰਿਵਾਰ ਨੂੰ ਕੋਠੀ ਵਿੱਚੋਂ ਬਾਹਰ ਕੱਢਿਆ ਗਿਆ ਪਰ ਅੱਗ ਇਨੀ ਭਿਆਨਕ ਸੀ ਕਿ ਉਹਨੇ ਪਹਿਲੀ ਮੰਜ਼ਿਲ ਨੂੰ ਆਪਣੀ ਪੂਰੀ ਚਪੇਟ ਦੇ ਵਿੱਚ ਲੈ ਲਿਆ ਸੀ। ਹਾਲਾਂਕਿ ਜਦੋਂ ਦਮਕਲ ਵਿਭਾਗ ਦੀ ਟੀਮ ਮੌਕੇ ਉੱਤੇ ਪਹੁੰਚੀ ਤਾਂ ਕੁਝ ਹੀ ਸਮੇਂ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ।

