ਨੋਇਡਾ –ਨੋਇਡਾ ਵਿੱਚ ਫਰਜ਼ੀ ਪੁਲਿਸ ਰੇਡ ਅਤੇ ਬਲੈਕਮੇਲਿੰਗ ਮਾਮਲੇ ਵਿੱਚ ਵੱਡਾ ਐਕਸ਼ਨ ਹੋਇਆ। ਲੁਧਿਆਣਾ ਦੇ ASI ਕੁਲਦੀਪ ਸਿੰਘ ਅਤੇ ਹੈੱਡ ਕਾਂਸਟੇਬਲ ਬਲਵਿੰਦਰ ਸਿੰਘ ਸਮੇਤ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਗ੍ਰਿਫਤਾਰੀ ਵਿੱਚ ਇੱਕ ਮੁਲਜ਼ਮ ਦਾ ਨਾਂ ਗਗਨ ਐਪਲ ਵੀ ਸ਼ਾਮਲ ਹੈ।
ਮਾਮਲੇ ਦੇ ਤਹਿਤ ਮੁਲਜ਼ਮਾਂ ਨੇ ਨੋਇਡਾ ਦੀ ਕੰਪਨੀ ‘ਚ ਰੇਡ ਕਰਦਿਆਂ ਖੁਦ ਨੂੰ ਪੰਜਾਬ ਪੁਲਿਸ ਦੇ SP, DIG ਅਤੇ DSP ਦੱਸਿਆ। ਤਿੰਨਾਂ ਕਾਰੋਬਾਰੀਆਂ ਨੂੰ ਨਜਾਇਜ਼ ਤੌਰ ‘ਤੇ ਹਿਰਾਸਤ ਵਿੱਚ ਲੈ ਕੇ ਲੁਧਿਆਣਾ ਦੇ ਜਿਮੀਦਾਰਾ ਢਾਬੇ ‘ਤੇ ਲਿਆ ਗਿਆ ਅਤੇ ਉਨ੍ਹਾਂ ਤੋਂ 10 ਕਰੋੜ ਦੀ ਰਿਸ਼ਵਤ ਮੰਗੀ ਗਈ। ਮੁਲਜ਼ਮਾਂ ਨੇ ਕਾਰੋਬਾਰੀਆਂ ਨਾਲ ਰਿਸ਼ਵਤ ਦੀ ਮਾਲੀਏਤ ‘ਤੇ ਮੁੱਲ-ਭਾਅ ਕੀਤਾ ਅਤੇ ਜਦੋਂ ਗੱਲ ਨਹੀਂ ਬਣੀ ਤਾਂ ਖੰਨਾ ਦੇ ਸਾਈਬਰ ਥਾਣੇ ਨੂੰ ਲੈ ਜਾਇਆ।
ਖੰਨਾ ਦੇ SI ਸਾਈਬਰ ਕ੍ਰਾਈਮ ਨੇ ਆਪਣੇ ਪੱਧਰ ‘ਤੇ ਜਾਂਚ ਕਰਦਿਆਂ ਖੁਲਾਸਾ ਕੀਤਾ ਕਿ ਇਹ ਸਾਰੀ ਰੇਡ ਫਰਜ਼ੀ ਸੀ ਅਤੇ ਮੁਲਜ਼ਮਾਂ ਨੇ ਖੰਨਾ ਪੁਲਿਸ ਕੋਲੋਂ ਝੂਠਾ ਪਰਚਾ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ।
ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਮੁਲਜ਼ਮਾਂ ਵਿੱਚ ASI ਕੁਲਦੀਪ ਸਿੰਘ, ਹੈੱਡ ਕਾਂਸਟੇਬਲ ਬਲਵਿੰਦਰ ਸਿੰਘ ਅਤੇ ਗਗਨ ਐਪਲ ਸਹਿਤ ਕੁੱਲ 6 ਲੋਕ ਸ਼ਾਮਲ ਹਨ। ਪੁਲਿਸ ਇਸ ਘਟਨਾ ਦੀ ਅੱਗੇ ਵੀ ਗੰਭੀਰ ਜਾਂਚ ਕਰ ਰਹੀ ਹੈ।

