ਲੁਧਿਆਣਾ -(ਮਨਦੀਪ ਕੌਰ )- ਲੁਧਿਆਣਾ ਦੇ ਸਿਵਲ ਹਸਪਤਾਲ ਦੇ ਬਾਹਰ ਇੱਕ ਆਟੋ ਰਿਕਸ਼ਾ ਅਚਾਨਕ ਪਲਟ ਗਿਆ। ਆਟੋ ਦੇ ਪਲਟਣ ਦਾ ਅਜੇ ਤੱਕ ਕਿਸੀ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਆਟੋ ਓਵਰਲੋਡ ਸੀ ਜਿਸ ਦੇ ਕਾਰਨ ਇਸ ਦਾ ਸੰਤੂਲਨ ਵਿਗੜ ਗਿਆ।
ਇਸ ਹਾਦਸੇ ਦੇ ਵਿੱਚ ਨਰਸਿੰਗ ਦੀਆਂ ਚਾਰ ਵਿਦਿਆਰਥਨਾ ਜਖਮੀ ਹੋ ਗਈਆਂ। ਲੋਕਾਂ ਦੀ ਮਦਦ ਨਾਲ ਉਹਨਾਂ ਨੂੰ ਚੱਕ ਕੇ ਸਿਵਲ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ। ਇਹ ਸਾਰੀਆਂ ਵਿਦਿਆਰਥਨਾਂ ਕਸ਼ਮੀਰ ਦੀਆਂ ਰਹਿਣ ਵਾਲੀਆਂ ਹਨ।
ਇਹ ਵਿਦਿਆਰਥਣਾਂ ਇਸ ਵੇਲੇ ਸਿਵਲ ਹਸਪਤਾਲ ਵਿੱਚ ਇੰਟਰਨ ਹਨ। ਉਹ ਅੱਜ ਰੋਜ਼ ਦੀ ਤਰ੍ਹਾਂ ਆਪਣੀ ਇੰਟਰਨਸ਼ਿਪ ਲਈ ਆ ਰਹੇ ਸਨ। ਜ਼ਖਮੀ ਵਿਦਿਆਰਥੀਆਂ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਐਕਸ-ਰੇ ਅਤੇ ਸੀਟੀ ਸਕੈਨ ਕੀਤਾ ਗਿਆ। ਉਹ ਇਸ ਸਮੇਂ ਚੰਗੀ ਹਾਲਤ ਵਿੱਚ ਹਨ। ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਐਸਐਮਓ ਅਖਿਲ ਸਰੀਨ ਨੇ ਦੱਸਿਆ ਕਿ ਚਾਰਾਂ ਵਿਦਿਆਰਥਣਾਂ ਨੂੰ ਸੱਟਾਂ ਲੱਗੀਆਂ ਹਨ। ਐਕਸ-ਰੇ ਅਤੇ ਸੀਟੀ ਸਕੈਨ ਕੀਤੇ ਗਏ ਹਨ। ਇਹ ਵਿਦਿਆਰਥੀ ਗੁਰੂ ਨਾਨਕ ਕਾਲਜ ਵਿੱਚ ਨਰਸਿੰਗ ਪੜ੍ਹਦੀਆਂ ਹਨ, ਜਿੱਥੇ ਉਹ ਆਪਣੀ ਇੰਟਰਨਸ਼ਿਪ ਲਈ ਡਿਊਟੀ ਕਰਦੀਆਂ ਹਨ। ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਸਾਰੇ ਵਿਦਿਆਰਥੀ ਇਸ ਸਮੇਂ ਸੁਰੱਖਿਅਤ ਹਨ।

