ਗੁਰੂਗ੍ਰਾਮ -(ਮਨਦੀਪ ਕੌਰ)- ਸਿਵਲ ਲਾਈਨ ਸਥਿਤ ਕੈਬਨਿਟ ਮੰਤਰੀ ਦੇ ਬੰਗਲੇ ਵਿੱਚ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਆਤਮ ਹੱਤਿਆ ਦਾ ਪਤਾ ਚਲਦੇ ਹੀ ਆਸ ਪਾਸ ਅਫੜਾ ਦਫੜੀ ਮੱਚ ਗਈ। ਮੇਰੀ ਤਕਦੀ ਪਹਿਚਾਣ ਜਗਬੀਰ ਸਿੰਘ ਉਮਰ 49 ਸਾਲ ਦੇ ਰੂਪ ਵਿੱਚ ਹੋਈ ਹੈ ਜੋ ਇੱਜਰ ਜਿਲੇ ਦੇ ਸੁਖਪੁਰਾ ਪਿੰਡ ਦਾ ਰਹਿਣ ਵਾਲਾ ਹੈ।
ਉਹ ਕੈਬਨਟ ਮੰਤਰੀ ਰਾਵ ਨਰਬੀਰ ਸਿੰਘ ਦੇ ਬੰਗਲੇ ਵਿੱਚ ਤੈਨਾਤ ਸੀ। ਮੰਗਲਵਾਰ ਸਵੇਰੇ ਉਸ ਦਾ ਇੱਕ ਸਾਥੀ ,ਕਾਂਸਟੇਬਲ ਦੇ ਕਮਰੇ ਵਿੱਚ ਗਿਆ ਤਾਂ ਉਸਨੇ ਉਸਨੂੰ ਬੇਹੋਸ਼ੀ ਦੀ ਹਾਲਤ ਦੇ ਵਿੱਚ ਪਾਇਆ। ਜਿਸ ਤੋਂ ਬਾਅਦ ਉਸ ਨੂੰ ਚੱਕ ਕੇ ਹਸਪਤਾਲ ਲੈ ਕੇ ਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਜਗਬੀਰ ਸਿੰਘ ਰਾਵ ਨਰਬੀਰ ਸਿੰਘ ਦੇ ਬੰਗਲੇ ਦੇ ਮੇਨ ਗੇਟ ਉੱਤੇ ਸਕਿਓਰਿਟੀ ਗਾਰਡ ਦੀ ਡਿਊਟੀ ਨਿਭਾਉਂਦਾ ਸੀ। ਪਹਿਲੀ ਜਾਂਚ ਵਿੱਚ ਤਾਂ ਇਹ ਇੱਕ ਆਤਮਹੱਤਿਆ ਦਾ ਮਾਮਲਾ ਲੱਗ ਰਿਹਾ ਹੈ। ਪਰ ਅਜੇ ਤੱਕ ਪੁਲਿਸ ਨੂੰ ਕੋਈ ਵੀ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ।
ਪੁਲਿਸ ਘਟਨਾ ਦੀ ਅੱਗੇ ਜਾਂਚ ਕਰ ਰਹੀ ਹੈ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬੀਤੇ ਹਫਤੇ ਜਗਬੀਰ ਦੇ ਪਿੰਡ ਵਿੱਚ ਇੱਕ ਪੰਚਾਇਤ ਹੋਈ ਸੀ ਪੰਚਾਇਤ ਵਿੱਚ ਹੋਏ ਫੈਸਲੇ ਤੋਂ ਬਾਅਦ ਜਗਬੀਰ ਅਤੇ ਉਸ ਦਾ ਪਰਿਵਾਰ ਕਾਫੀ ਪਰੇਸ਼ਾਨ ਸੀ ਉਹ ਆਪਣੇ ਦੋਸਤਾਂ ਦੇ ਨਾਲ ਵੀ ਘੱਟ ਹੀ ਗੱਲ ਕਰ ਰਿਹਾ ਸੀ ਦੱਸਿਆ ਜਾ ਰਿਹਾ ਹੈ ਕਿ ਜਗਬੀਰ ਨੇ ਦੇਰ ਰਾਤ ਕੋਈ ਜਹਰੀਲਾ ਪਦਾਰਥ ਖਾ ਕੇ ਆਤਮ ਹੱਤਿਆ ਕਰ ਲਈ।

